ਜਦੋਂ ਪ੍ਰੈਸ ਰਿਪੋਰਟਰ ਨੇ ਟਰੰਪ ਨੂੰ ਦਿੱਤਾ ਅਜੀਬ ਝਟਕਾ !

ਜਦੋਂ ਪ੍ਰੈਸ ਰਿਪੋਰਟਰ ਨੇ ਟਰੰਪ ਨੂੰ ਦਿੱਤਾ ਅਜੀਬ ਝਟਕਾ !

ਚੰਡੀਗੜ੍ਹ, 15 ਮਾਰਚ- ਅਮਰੀਕੀ ਸਦਰ ਡੋਨਾਲਡ ਟਰੰਪ (US President Donald Trump) ਆਪਣੇ ਬਿਆਨਾਂ ਅਤੇ ਫੈਸਲਿਆਂ ਲਈ ਅਕਸਰ ਸੁਰਖ਼ੀਆਂ ਵਿੱਚ ਰਹਿੰਦੇ ਹਨ, ਪਰ ਇਸ ਵਾਰ ਉਹ ਇੱਕ ਅਜੀਬ ਘਟਨਾ ਕਾਰਨ ਸੁਰਖ਼ੀਆਂ ਵਿੱਚ ਆ ਗਏ। ਅਜਿਹਾ ਉਦੋਂ ਵਾਪਰਿਆ ਜਦੋਂ ਜੁਆਇੰਟ ਬੇਸ ਐਂਡਰਿਊਜ਼ (Joint Base Andrews) ਵਿਖੇ ਸ਼ੁੱਕਰਵਾਰ ਨੂੰ ਜਹਾਜ਼ ‘ਤੇ ਚੜ੍ਹਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦੇ ਸਮੇਂ ਇੱਕ ਪ੍ਰੈਸ ਰਿਪੋਰਟਰ ਦਾ ਮਾਈਕ੍ਰੋਫੋਨ ਉਨ੍ਹਾਂ ਦੇ ਮੂੰਹ ’ਤੇ ਜਾ ਵੱਜਿਆ। ਟਰੰਪ ਇਸ ਅਣਕਿਆਸੀ ਘਟਨਾ ਤੋਂ ਹੈਰਾਨ ਰਹਿ ਗਏ ਅਤੇ ਉਨ੍ਹਾਂ ਤੁਰੰਤ ਆਪਣਾ ਸਿਰ ਪਿੱਛੇ ਕੀਤਾ। ਉਂਝ ਉਨ੍ਹਾਂ ਇਸ ਮੌਕੇ ਖ਼ਾਸ ਗੁੱਸਾ ਜ਼ਾਹਰ ਨਾ ਕੀਤਾ। ਟਰੰਪ ਨੇ ਇਸ ਮੌਕੇ ਰਿਪੋਰਟਰ ਵੱਲ ਰਤਾ ਟੇਢੀ ਨਿਗਾਹ ਮਾਰੀ ਅਤੇ ਆਪਣੀਆਂ ਦੋਵੇਂ ਭਵਾਂ ਨੂੰ ਚੜ੍ਹਾਉਂਦਿਆਂ ਥੋੜ੍ਹੀ ਜਿਹੀ ਪ੍ਰਤੀਕਿਰਿਆ ਦਿੱਤੀ। ਹਾਲਾਂਕਿ, ਇਸ ਤੋਂ ਫ਼ੌਰੀ ਬਾਅਦ ਇਸ ਮਹਿਲਾ ਪ੍ਰੈਸ ਰਿਪੋਰਟਰ ਨੂੰ ਮੁਆਫੀ ਮੰਗਦੇ ਸੁਣਿਆ ਗਿਆ।

You must be logged in to post a comment Login