ਜਰਖੜ ਖੇਡਾਂ -ਓਲੰਪੀਅਨ ਪ੍ਰਿਥੀਪਲ ਸਿੰਘ ਹਾਕੀ ਫੈਸਟੀਵਲ 4 ਮਈ ਤੋਂ ਫਾਈਨਲ 19 ਜੂਨ ਨੂੰ,

ਜਰਖੜ ਖੇਡਾਂ -ਓਲੰਪੀਅਨ ਪ੍ਰਿਥੀਪਲ ਸਿੰਘ ਹਾਕੀ ਫੈਸਟੀਵਲ 4 ਮਈ ਤੋਂ ਫਾਈਨਲ 19 ਜੂਨ ਨੂੰ,
  • ਸੀਨੀਅਰ ਅਤੇ ਜੂਨੀਅਰ ਵਰਗ ਵਿੱਚ ਲੈਣਗੀਆਂ ਕੁਁਲ 16 ਟੀਮਾਂ ਹਿੱਸਾ

ਲੁਧਿਆਣਾ  29 ਅਪ੍ਰੈਲ – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ  ਟਰਁਸਟ ਪਿੰਡ ਜਰਖੜ ਵੱਲੋਂ  ਜਰਖੜ ਖੇਡਾਂ ਦੀ ਕੜੀ ਦਾ 14ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ  ਹਾਕੀ ਫੈਸਟੀਵਲ 4 ਮਈ ਤੋਂ ਜਰਖੜ ਖੇਡ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ ਤੇ ਇਸ ਹਾਕੀ ਫੈਸਟੀਵਲ ਦੇ ਫਾਈਨਲ ਮੁਕਾਬਲੇ 9 ਜੂਨ ਨੂੰ ਖੇਡੇ ਜਾਣਗੇ। ਇਸ ਹਫਤਾਵਰੀ ਹਾਕੀ ਲੀਗ ਵਿੱਚ ਜੂਨੀਅਰ ਅਤੇ ਸੀਨੀਅਰ ਵਰਗ ਦੀਆਂ ਕੁੱਲ 16 ਟੀਮਾਂ ਹਿੱਸਾ ਲੈਣਗੀਆਂ ।  ਇਸ ਫੈਸਟੀਵਲ ਦੇ ਮੁਕਾਬਲੇ ਹਰ ਸਨਿਚਰਵਾਰ ਅਤੇ  ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ  ਫਲ਼ਁਡ ਲਾਈਟਾਂ ਦੀ ਰੋਸ਼ਨੀ ਵਿੱਚ ਖੇਡੇ ਜਾਣਗੇ ।  ਜਰਖੜ ਟਰਸਟ ਦੇ ਚੇਅਰਮੈਨ  ਨਰਿੰਦਰ ਪਾਲ ਸਿੰਘ ਸਿੱਧੂ ,  ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਵਰਗ ਵਿੱਚ ਹਿੱਸਾ ਲੈ ਰਹੀਆਂ 8 ਟੀਮਾਂ ਨੂੰ 2 ਪੂਲਾ ਵਿੱਚ ਵੰਡਿਆ ਗਿਆ ਹੈ ਪੂਲ਼ ਏ ਵਿੱਚ ਪਿਛਲੇ ਸਾਲ ਦੀ ਉਪ ਜੇਤੂ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ,  ਸਪੋਰਟ ਸੈਂਟਰ ਕਿਲਾ  ਰਾਏਪੁਰ ਅਮਰਗੜ੍ਹ  11  ਅਤੇ ਜਰਖੜ ਹਾਕੀ ਅਕੈਡਮੀ ਜਦਕਿ ਪੂਲ ਬੀ ਵਿੱਚ ਪਿਛਲੇ ਸਾਲ ਦੀ ਚੈਂਪੀਅਨ ਐਚ ਟੀ ਸੀ ਸੈਂਟਰ ਰਾਮਪੁਰ ,  ਸਟਿਁਕ ਸਟਾਰ ਬੇਕਰਜਫੀਲਡ ਕੈਲੀਫੋਰਨੀਆ ,  ਏਕ ਨੂਰ ਅਕੈਡਮੀ ਤੇਹਿੰਗ ਅਤੇ  ਜੰਗ  ਕਲੱਬ   ਉਟਾਲਾ ਖੇਡਣ ਗਈਆਂ ਜਦਕਿ ਸਬ ਜੂਨੀਅਰ ਵਰਗ ਅੰਡਰ 14 ਸਾਲ ਜਿਸ ਵਿੱਚ 1-1-2011 ਤੋਂ ਬਾਅਦ ਦੇ ਜਨਮੇ ਖਿਡਾਰੀ ਖੇਡਣਗੇ । ਉਸ ਵਿੱਚ ਪੂਲ ਏ ਵਿੱਚ  ਪਿਛਲੇ ਸਾਲ ਦੀ ਚੈਂਪੀਅਨ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਸਪੋਰਟ ਸੈਂਟਰ ਕਿਲਾ ਰਾਇਪੁਰ, ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਅਤੇ ਘਵੱਦੀ ਹਾਕੀ ਸੈਂਟਰ ਖੇਡਣ ਗਏ ਜਦਕਿ ਪੂਲ ਬੀ ਵਿੱਚ ਭਵਾਨੀਗੜ੍ਹ, ਐਚਟੀਸੀ ਰਾਮਪੁਰ ਏਕ ਨੂਰ ਅਕੈਡਮੀ ਤੇਹਿੰਗ ਅਤੇ ਜਰਖੜ ਅਕੈਡਮੀ ਨੂੰ ਰੱਖਿਆ ਗਿਆ ਹੈ । ਉਹਨਾਂ ਦੱਸਿਆ ਕਿ ਇਸ  ਹਾਕੀ ਫੈਸਟੀਵਲ ਦੇ ਮੁਕਾਬਲੇ  ਹਰ ਹਫਤੇ ਸਨਿਚਰਵਾਰ ਅਤੇ ਐਤਵਾਰ ਨੂੰ ਹੋਇਆ ਕਰਨਗੇ ਜਿਨਾਂ ਵਿੱਚ ਪਹਿਲੇ ਗੇੜ ਦੇ ਮੁਕਾਬਲੇ 4 ਅਤੇ 5 ਮਈ ਨੂੰ ,ਫਿਰ ਦੂਜਾ ਗੇੜ  11 ਅਤੇ 12 ਮਈ ਨੂੰ ਤੀਜਾ ਗੇੜ 18 ਅਤੇ 19 ਮਈ ਨੂੰ ਜਦਕਿ ਆਖਰੀ ਆਖਰੀ  ਸੈਮੀ ਫਾਈਨਲ ਅਤੇ ਫਾਈਨਲ ਗੇੜ ਦੇ ਮੁਕਾਬਲੇ 6 ਤੋਂ 9 ਜੂਨ ਤੱਕ ਖੇਡੇ ਜਾਣਗੇ ।  19 ਮਈ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ  ਸਲਾਨਾ ਵਰਸੀ ਖਿਡਾਰੀਆਂ ਦੀ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾਈ ਜਾਵੇਗੀ । ਹਰ ਰੋਜ਼ ਚਾਰ ਮੈਚ ਹੋਇਆ ਕਰਨਗੇ ਜਿਸ ਵਿੱਚ 2 ਜੂਨੀਅਰ ਵਰਗ ਦੇ ਮੁਕਾਬਲੇ ਅਤੇ 2  ਸੀਨੀਅਰ ਵਰਗ ਦੇ ਮੁਕਾਬਲੇ ਹੋਣਗੇ ।  ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ  ਓਲੰਪੀਅਨ ਪਿ੍ਥੀਪਾਲ ਸਿੰਘ ਗੋਲਡ ਕੱਪ ਟਰਾਫੀ ਅਤੇ 41000 ਦੀ ਨਗਦ ਰਾਸੀ ਉਪਜੇਤੂ ਟੀਮ ਨੂੰ 31000 ਦੀ ਨਗਦ ਰਾਸੀ ਅਤੇ ਸਰਵੋਤਮ ਖਿਡਾਰੀਆਂ ਨੂੰ ਏਵਲ ਸਾਈਕਲਾਂ ਨਾਲ ਸਨਮਾਨਿਆ ਜਾਵੇਗਾ। ਇਸ ਤਰ੍ਹਾਂ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ 21000 ਦੀ ਨਗਦ ਰਾਸ਼ੀ ਉਪਜੇਤੂ ਟੀਮ ਨੂੰ 16000 ਦੀ ਨਗਦ ਰਾਸ਼ੀ ਅਤੇ ਸਰਵੋਤਮ ਖਿਡਾਰੀਆਂ ਨੂੰ ਸਾਈਕਲ ਦਿੱਤੇ ਜਾਣਗੇ ।  ਹਰ ਮੈਚ ਦੇ ਸਰਵੋਤਮ ਖਿਡਾਰੀ ਨੂੰ ਹੀਰੋ ਆਫ ਦਾ ਮੈਚ ਵਜੋਂ ਸਨਮਾਨਿਆ ਜਾਵੇਗਾ ।  ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਲਾਜਵਾਬ ਹੋਵੇਗਾ ਜਿੱਥੇ   ਹਾਕੀ ਓਲੰਪੀਅਨ  ਰਜਿੰਦਰ ਸਿੰਘ ਸੀਨੀਅਰ ਟੂਰਨਾਮੈਂਟ ਦਾ ਉਦਘਾਟਨ ਕਰਨਗੇ ਉਥੇ ਜਰਖੜ ਪ੍ਰਾਇਮਰੀ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਬੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ ।

You must be logged in to post a comment Login