ਜਰਖੜ ਹਾਕੀ ਅਕੈਡਮੀ  ਨੇ ਪੰਜਾਬ  ਸਕੂਲ ਹਾਕੀ  ਚ ਕਾਂਸੀ ਤਮਗਾ ਜਿੱਤਣ ਤੇ ਹੋਇਆਂ ਵਿਸ਼ੇਸ਼ ਸਨਮਾਨ 

ਜਰਖੜ ਹਾਕੀ ਅਕੈਡਮੀ  ਨੇ ਪੰਜਾਬ  ਸਕੂਲ ਹਾਕੀ  ਚ ਕਾਂਸੀ ਤਮਗਾ ਜਿੱਤਣ ਤੇ ਹੋਇਆਂ ਵਿਸ਼ੇਸ਼ ਸਨਮਾਨ 
ਜਰਖੜ- ਜਰਖੜ ਹਾਕੀ ਅਕੈਡਮੀ ਨੇ ਪੰਜਾਬ ਰਾਜ ਸਕੂਲ ਖੇਡਾਂ ਅੰਡਰ 14 ਸਾਲ ਸਟੇਟ ਹਾਕੀ ਚੈਂਪੀਅਨਸ਼ਿਪ ਬਠਿੰਡਾ  ਵਿਖੇ   ਪਟਿਆਲਾ ਨੂੰ 3-0 ਨਾਲ ਹਰਾਕੇ ਕਾਂਸੀ ਦਾ ਤਮਗਾ ਜਿੱਤਿਆ ਹੈ ਦਾ ਅੱਜ ਸਾਨਾਮੱਤਾ ਸਨਮਾਨ ਹੋਇਆਂ । ਜਰਖੜ ਅਕੈਡਮੀ ਨੇ ਪੰਜਾਬ ਸਕੂਲ ਖੇਡਾਂ  ਵਿੱਚ  ਸੰਗਰੂਰ ਨੂੰ  9-0, ਫਰੀਦਕੋਟ ਨੂੰ 13-0, ਰੋਪੜ ਨੂੰ  3-2, ਲੁਧਿਆਣਾ ਨੂੰ  5-1 ਗੋਲਾਂ  ਨਾਲ ਹਰਾਕੇ ਮਾਣਮੱਤੀ ਪ੍ਰਾਪਤੀ ਹਾਸਿਲ ਕੀਤੀ। ਜਰਖੜ ਹਾਕੀ ਅਕੈਡਮੀ ਦੇ ਜੇਤੂ ਬੱਚਿਆਂ ਦਾ ਜਰਖੜ ਖੇਡ ਸਟੇਡੀਅਮ ਵਿਖੇ ਪੁੱਜਣ ਤੇ ਪਿ੍ੰਸੀਪਲ ਹਰਦੇਵ ਸਿੰਘ ਅਤੇ ਸਕੂਲ ਸਟਾਫ ਤੋਂ ਇਲਾਵਾ ਅਕੈਡਮੀ ਦੇ ਤਕਨੀਕੀ  ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਜਰਖੜ ਅਕੈਡਮੀ ਦੇ ਅਹੁਦੇਦਾਰਾ ਵਲੋਂ ਬੱਚਿਆਂ ਨੂੰ ਮੈਡਲ ਦੇਕੇ ਵਿਸ਼ੇਸ਼  ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਬੱਚਿਆਂ ਨੂੰ  ਚਾਹ ਪਾਰਟੀ ਦਿੱਤੀ ਗਈ। ਜੇਤੂ ਬੱਚਿਆਂ ਨੂੰ  ਨਰਾਇਣ ਸਿੰਘ  ਗਰੇਵਾਲ ਨੇ ਟਰੈਕ ਸੂਟ ਦੇਣ ਦਾ ਅੇੈਲਾਨ ਕੀਤਾ ਜਦਕਿ ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਜੇਤੂ ਟੀਮਾਂ ਨੂੰ ਜਰਖੜ ਖੇਡਾਂ  ਦੇ ਫਾਈਨਲ ਸਮਾਰੋਹ ਤੇ ਵਿਸ਼ੇਸ਼ ਸਨਮਾਨ ਹੋਵੇਗਾ । ਇਸ ਮੌਕੇ ਲੈਕਚਰਾਰ ਸੁਖਵਿੰਦਰ ਸਿੰਘ ਤੂਰ, ਕੋਚ ਗੁਰਸਤਿੰਦਰ ਸਿੰਘ ਪਰਗਟ, ਲੈਕਚਰਾਰ  ਡਾ: ਪਰਮਜੀਤ ਕੌਰ ਭੁੱਟਾ, ਰਜੀਵ ਨਾਇਨ, ਪਰਮਜੀਤ ਪੰਮਾ ਗਰੇਵਾਲ, ਸੁਮਨ ਮੈਡਮ, ਮੈਡਮ ਸੁਰਿੰਦਰ ਕੋਰ,ਰਵਿੰਦਰ ਕੌਰ, ਰਾਜਪਾਲ ਕੌਰ, ਹਰਪ੍ਰੀਤ ਕੋਰ, ਬਲਜਿੰਦਰ ਪਾਲ, ਜਤਿੰਦਰ ਸਿੰਘ , ਹਰਵਿੰਦਰ ਸਿੰਘ ਫੋਟੋ ਕਲਾਕਾਰ ਦਲਬੀਰ ਸਿੰਘ ਜਰਖੜ  ਆਦਿ ਹੋਰ ਸਟਾਫ ਮੈੰਬਰ ਹਾਜ਼ਰ ਸਨ।

You must be logged in to post a comment Login