ਜਲੰਧਰ ਜ਼ਿਮਨੀ ਚੋਣ: ਫਿਲੌਰ ’ਚ ਹਲਕੇ ਤੋਂ ਬਾਹਰਲੇ ਬੰਦੇ ਕਾਬੂ ਕੀਤੇ

ਜਲੰਧਰ ਜ਼ਿਮਨੀ ਚੋਣ: ਫਿਲੌਰ ’ਚ ਹਲਕੇ ਤੋਂ ਬਾਹਰਲੇ ਬੰਦੇ ਕਾਬੂ ਕੀਤੇ

ਫਿਲੌਰ, 10 ਮਈ- ਅੱਜ ਇਥੋਂ ਦੀ ਲੱਕੜ ਮੰਡੀ ਰੋਡ ’ਤੇ ਲੜਕੀਆਂ ਦੇ ਸਕੂਲ ਨੇੜੇ ਹਲਕਾ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਦੋ ਬਾਹਰਲੇ ਵਿਅਕਤੀਆਂ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ। ਬਠਿੰਡਾ ਇਲਾਕੇ ਤੋਂ ਇਥੇ ਆਏ ਵਰਕਰਾਂ ਤੋਂ ਜਦੋਂ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਬੀਜ ਲੈਣ ਇਥੇ ਆਏ ਹੋਏ ਹਨ। ਕਾਬੂ ਕਰਨ ਵੇਲੇ ਕਾਫੀ ਸਮਾਂ ਰੌਲਾ ਰੱਪਾ ਪੈਂਦਾ ਰਿਹਾ। ਇਸ ਦੌਰਾਨ ਪਿੰਡ ਨੰਗਲ ’ਚ ਵੀ ਹਲਕੇ ਤੋਂ ਬਾਹਰਲੇ ਵਿਅਕਤੀ ਦੇਖੇ ਗਏ। ਰੌਲੇ ਰੱਪੇ ਦੌਰਾਨ ਇਹ ਵਿਅਕਤੀ ਭੱਜਣ ’ਚ ਕਾਮਯਾਬ ਹੋ ਗਏ। ਹਰਿਆਣਾ ਨੰਬਰ ਦੀ ਕੌਂਸਲਰ ਪਲੇਟ ਲੱਗੀ ਗੱਡੀ ਵੀ ਹਲਕੇ ’ਚ ਘੁੰਮਦੀ ਦੇਖੀ ਗਈ। ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਅਖੌਤੀ ਬਦਲਾਅ ਲਈ ਨਤੀਜਿਆਂ ਦੇ ਰੁਝਾਨ ਵੋਟਾਂ ਵਾਲ਼ੇ ਦਿਨ ਹੀ ਆਉਣ ਲੱਗੇ ਪਏ ਹਨ। ਹਾਲਾਤ ਇਹ ਹਨ ਕਿ ਫਿਲੌਰ ਹਲਕੇ ਦੇ ਪਿੰਡਾਂ ਵਿੱਚ ਅਖੌਤੀ ਬਦਲਾਅ ਵਾਲ਼ੀ ਪਾਰਟੀ ਨੂੰ ਬੂਥਾਂ ’ਤੇ ਬੰਦੇ ਹੀ ਨਹੀਂ ਮਿਲ਼ ਰਹੇ। ਹਲਕੇ ਦੇ ਪਿੰਡ ਨੰਗਲ ਵਿੱਚ ਬਠਿੰਡੇ ਦੇ ਕਿਸੇ ਬੰਦੇ ਨੂੰ ਗੈਰਕਨੂੰਨੀ ਢੰਗ ਨਾਲ਼ ਬੂਥ ਇੰਚਾਰਜ ਬਣਾਇਆ ਗਿਆ ਹੈ, ਜਿਸ ਨੂੰ ਅਕਾਲੀ ਬਸਪਾ ਵਰਕਰਾਂ ਨੇ ਭਜਾਇਆ।

You must be logged in to post a comment Login