ਜਵੰਦਾ ਦੀ ਪਤਨੀ ਦਾ ਡਰ ਸੱਚ ਸਾਬਤ ਹੋਇਆ, ਮੋਟਰਸਾਈਕਲ ’ਤੇ ਸ਼ਿਮਲਾ ਜਾਣ ਤੋਂ ਕੀਤਾ ਸੀ ਮਨ੍ਹਾਂ

ਜਵੰਦਾ ਦੀ ਪਤਨੀ ਦਾ ਡਰ ਸੱਚ ਸਾਬਤ ਹੋਇਆ, ਮੋਟਰਸਾਈਕਲ ’ਤੇ ਸ਼ਿਮਲਾ ਜਾਣ ਤੋਂ ਕੀਤਾ ਸੀ ਮਨ੍ਹਾਂ

ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀ ਮੌਤ ਨਾਲ ਨਾ ਸਿਰਫ਼ ਉਨ੍ਹਾਂ ਦੇ ਪ੍ਰਸ਼ੰਸਕ ਬਲਕਿ ਗਾਇਕ ਦਾ ਆਪਣਾ ਪਰਿਵਾਰ ਵੀ ਗਹਿਰੇ ਸਦਮੇ ਵਿਚ ਹੈ। ਬੱਦੀ ਨੇੜੇ 27 ਸਤੰਬਰ ਨੂੰ ਵਾਪਰੇ ਦਰਦਨਾਕ ਹਾਦਸੇ ਦਾ ਇਕ ਪਹਿਲੂ ਇਹ ਵੀ ਹੈ ਕਿ ਰਾਜਵੀਰ ਦੀ ਪਤਨੀ ਨੇ ਜਵੰਦਾ ਨੂੰ ਮੋਟਰਸਾਈਕਲ ’ਤੇ ਸ਼ਿਮਲਾ ਨਾ ਜਾਣ ਦਾ ਵਾਸਤਾ ਪਾਇਆ ਸੀ।ਜਵੰਦਾ ਪਰਿਵਾਰ ਦੇ ਨਜ਼ਦੀਕੀ ਦੋਸਤਾਂ ਮੁਤਾਬਕ ਰਾਜਵੀਰ ਦੀ ਪਤਨੀ ਨੂੰ ਕਿਸੇ ਅਣਹੋਣੀ ਦਾ ਖਦਸ਼ਾ ਸੀ ਜਿਸ ਕਰਕੇ ਉਸ ਨੇ ਗਾਇਕ ਨੂੰ ਆਪਣੇ 1300 ਸੀਸੀ ਬੀਐੱਮਡਬਲਿਊ ਮੋਟਰਸਾਈਕਲ ’ਤੇ ਪਹਾੜਾਂ ਦਾ ਸਫ਼ਰ ਕਰਨ ਤੋਂ ਰੋਕਿਆ ਸੀ। ਜਵੰਦਾ ਨੇ ਹਾਲਾਂਕਿ ਪਤਨੀ ਵੱਲੋਂ ਵਾਰ-ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਮੋਟਰਸਾਈਕਲ ’ਤੇ ਸ਼ਿਮਲਾ ਜਾਣ ਦੀ ਆਪਣੀ ਯੋਜਨਾ ਜਾਰੀ ਰੱਖੀ।

You must be logged in to post a comment Login