ਪਟਿਆਲਾ, 21 ਮਾਰਚ- ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਨੇੜਲੇ ਪਿੰਡ ਗੁਜੱਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਥੇ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਹਸਪਤਾਲ ’ਚ ਗੰਭੀਰ ਹਾਲਤ ’ਚ ਪੁੱਜੇ 10 ਵਿਅਕਤੀਆਂ ’ਚੋਂ ਅੱਜ 3 ਦੀ ਮੌਤ ਹੋ ਗਈ। ਇਕ ਵਿਅਕਤੀ ਲਾਡੀ ਸਿੰਘ ਦੀ ਮੌਤ ਕੱਲ੍ਹ ਹੋ ਗਈ ਸੀ। ਇਸ ਤਰ੍ਹਾਂ ਇਸ ਕਾਂਡ ’ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਅੱਜ ਮਰਨ ਵਾਲਿਆਂ ਦੀ ਪਛਾਣ 60 ਸਾਲਾ ਕਿਰਪਾਲ ਸਿੰਘ ਪਿੰਡ ਢੰਡੋਲੀ ਖੁਰਦ ਜ਼ਿਲ੍ਹਾ ਸੰਗਰੂਰ, 25 ਸਾਲਾ ਕੁਲਦੀਪ ਸਿੰਘ ਵਾਸੀ ਪਿੰਡ ਢੰਡੋਲੀ ਖੁਰਦ ਅਤੇ 45 ਸਾਲਾ ਗੁਰਸੇਵਕ ਸਿੰਘ ਪਿੰਡ ਉੱਪਲੀ ਵਜੋਂ ਹੋਈ ਹੈ। ਜਿਹੜੇ ਮਰੀਜ਼ ਹਸਪਤਾਲ ਵਿਖੇ ਦਾਖਲ ਹਨ, ਉਨਾਂ ‘ਚ 18 ਸਾਲਾ ਵੀਰਪਾਲ ਸਿੰਘ, 26 ਸਾਲਾ ਸਤਨਾਮ ਸਿੰਘ, 30 ਸਾਲਾ ਸ਼ੰਮੀ, 45 ਸਾਲਾ ਰਣਧੀਰ ਸਿੰਘ ਤੇ ਪੰਜਾਹ ਸਾਲਾ ਜਰਨੈਲ ਸਿੰਘ ਵਾਸੀਆ ਪਿੰਡ ਗੁਜਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੌਤ ਦੇ ਮੂੰਹ ਗਏ ਕੁਲਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਵੀ ਇੱਥੇ ਹੀ ਜੇਰੇ ਇਲਾਜ ਸਨ ਪਰ ਜਦੋਂ ਉਨ੍ਹਾਂ ਨੂੰ ਆਪਣੇ ਪੁੱਤ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹ ਤਾਂ ਉਹ ਛੁੱਟੀ ਲੈ ਗਏ।

You must be logged in to post a comment Login