ਰਾਜਸਥਾਨ ਦੇ ਸਾਰੇ 33 ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾ ਬੰਦ

ਰਾਜਸਥਾਨ ਦੇ ਸਾਰੇ 33 ਜ਼ਿਲ੍ਹਿਆਂ ’ਚ ਮੋਬਾਈਲ ਇੰਟਰਨੈੱਟ ਸੇਵਾ ਬੰਦ

ਨਵੀਂ ਦਿੱਲੀ, 29 ਜੂਨ- ਗ੍ਰਹਿ ਮੰਤਰਾਲੇ ਨੇ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਉਦੈਪੁਰ ‘ਚ ਦਰਜ਼ੀ ਦੀ ਹੱਤਿਆ ਦੀ ਜਾਂਚ ਆਪਣੇ ਹੱਥ ‘ਚ ਲੈਣ ਅਤੇ ਇਸ ਮਾਮਲੇ ‘ਚ ਕਿਸੇ ਸੰਗਠਨ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਐੱਨਆਈਏ ਨੇ ਹੱਤਿਆ ਦੇ ਮਾਮਲੇ ਵਿੱਚ ਅਤਿਵਾਦ ਵਿਰੋਧੀ ਐਕਟ ‘ਯੂਏਪੀਏ’ ਤਹਿਤ ਕੇਸ ਮੁੜ ਦਰਜ ਕੀਤਾ ਹੈ।

ਜੈਪੁਰ:ਰਾਜਸਥਾਨ ਪੁਲੀਸ ਦੇ ਡੀਜੀਪੀ ਨੇ ਦੱਸਿਆ ਕਿ ਉਦੈਪੁਰ ਵਿੱਚ ਦਰਜ਼ੀ ਦੀ ਬੇਰਹਿਮੀ ਨਾਲ ਹੱਤਿਆ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਤਲ ਵਿੱਚ ਸ਼ਾਮਲ ਗ਼ੌਸ ਮੁਹੰਮਦ ਅਤੇ ਉਸ ਦੇ ਸਾਥੀਆਂ ਦੇ ਸਬੰਧ ਪਾਕਿਸਤਾਨ ਸਥਿਤ ਇਸਲਾਮਿਕ ਸੰਗਠਨ ਦਾਵਤ-ਏ-ਇਸਲਾਮੀ ਨਾਲ ਹਨ।

You must be logged in to post a comment Login