ਜਿਨਸੀ ਸ਼ੋਸ਼ਣ ਕਰ ਕੇ ਇੰਗਲੈਂਡ ਤੋਂ ਭੱਜਿਆ ਪੰਜਾਬੀ ਦਿੱਲੀ 'ਚ ਕਾਬੂ

ਨਵੀਂ ਦਿੱਲੀ, 6 ਅਪ੍ਰੈਲ : ਇੰਗਲੈਂਡ ਦੀ ਸਕਾਟਲੈਂਡ ਪੁਲਿਸ ਨੂੰ ਦੋ ਮਾਮਲਿਆਂ ਵਿੱਚ ਲੋੜੀਂਦੇ ਇੱਕ ਪੰਜਾਬੀ ਨੌਜਵਾਨ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਰਮਿੰਦਰ ਸਿੰਘ ਉੱਤੇ ਸਕਾਟਲੈਂਡ ਵਿੱਚ ਇੱਕ ਲੜਕੀ ਦਾ ਜਿਨਸੀ ਸ਼ੋਸ਼ਣ ਤੇ ਦੂਜੀ ਉੱਤੇ ਹਮਲਾ ਕਰਨ ਦਾ ਦੋਸ਼ ਹੈ। ਰਮਿੰਦਰ ਸਿੰਘ ਪੰਜਾਬ ਦਾ ਰਹਿਣਾ ਵਾਲਾ ਹੈ। ਪੰਜਾਬ ਤੋਂ ਉਹ ਇੰਗਲੈਂਡ 2009 ਵਿੱਚ ਪੜਾਈ ਲਈ ਗਿਆ ਸੀ ਜਿੱਥੇ ਉਸ ਨੇ ਇੱਕ ਲੜਕੀ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਦੂਜੀ ਨਾਲ ਕੁੱਟਮਾਰ।ਇਹ ਅਪਰਾਧ ਕਰਨ ਤੋਂ ਬਾਅਦ ਉਹ 2012 ਵਿੱਚ ਸਕਾਟਲੈਂਡ ਤੋਂ ਭੱਜ ਕੇ ਭਾਰਤ ਆ ਗਿਆ।ਇਸ ਦੇ ਦੌਰਾਨ ਉਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਿਆ। ਦਿੱਲੀ ਪੁਲਿਸ ਅਨੁਸਾਰ ਰਮਿੰਦਰ ਸਿੰਘ ਜਾਅਲੀ ਪਛਾਣ ਪੱਤਰਾਂ ਉੱਤੇ ਚੰਡੀਗੜ੍ਹ ਤੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਰਹਿੰਦਾ ਰਿਹਾ। ਰਮਿੰਦਰ ਸਿੰਘ ਬਾਜਵਾ ਦੀ ਮਾਤਾ ਚੰਡੀਗੜ੍ਹ ਪੁਲਿਸ ਵਿੱਚ ਕੰਮ ਕਰਦੀ ਹੈ। ਇਸ ਸਬੰਧ ਵਿੱਚ ਸਕਾਟਲੈਂਡ ਪੁਲਿਸ ਨੇ ਦਿੱਲੀ ਪੁਲਿਸ ਨੂੰ ਪਹਿਲਾਂ ਹੀ ਸੂਚਿਤ ਕੀਤਾ ਹੋਇਆ ਸੀ। ਦਿੱਲੀ ਪੁਲਿਸ ਨੇ ਰਮਿੰਦਰ ਸਿੰਘ ਦੀ ਗ੍ਰਿਫ਼ਤਾਰ ਸਬੰਧੀ ਭਾਰਤੀ ਵਿਦੇਸ਼ ਮੰਤਰਾਲੇ ਨੂੰ ਸੂਚਿਤ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲਾ ਹੁਣ ਇਹ ਮਾਮਲਾ ਇੰਗਲੈਂਡ ਦੇ ਵਿਦੇਸ਼ ਮੰਤਰਾਲੇ Die Viagra Generika 100mg in der Schweiz zu kaufen ist kein Problem mehr ਕੋਲੋਂ ਰੱਖੇਗਾ।

You must be logged in to post a comment Login