ਜਿੱਤ ਦੇ ਜਸ਼ਨ ਮਾਤਮ ’ਚ ਬਦਲੇ, ਸਟੇਡੀਅਮ ਦੇ ਬਾਹਰ ਭਗਦੜ ’ਚ 11 ਹਲਾਕ, 33 ਜ਼ਖ਼ਮੀ

ਜਿੱਤ ਦੇ ਜਸ਼ਨ ਮਾਤਮ ’ਚ ਬਦਲੇ, ਸਟੇਡੀਅਮ ਦੇ ਬਾਹਰ ਭਗਦੜ ’ਚ 11 ਹਲਾਕ, 33 ਜ਼ਖ਼ਮੀ

ਬੰਗਲੂਰੂ, 4 ਜੂਨ :ਇੰਡੀਅਨ ਪ੍ਰੀਮੀਅਰ ਲੀਗ ਦੇ ਖਿਤਾਬੀ ਮੁਕਾਬਲੇ ਵਿਚ ਰੌਇਲ ਚੈਲੇਂਜਰਜ਼ ਬੰਗਲੂਰੂ (Royal Challengers Bengaluru – RCB) ਦੀ ਜਿੱਤ ਤੋਂ ਇੱਕ ਦਿਨ ਬਾਅਦ ਜੇਤੂ ਟੀਮ ਦੀ ਇਕ ਝਲਕ  ਪਾਉਣ ਲਈ ਬੁੱਧਵਾਰ ਨੂੰ ਬੰਗਲੂਰੂ ਦੇ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਹਜ਼ਾਰਾਂ ਦੀ ਗਿਣਤੀ ’ਚ ਇਕੱਤਰ RCB ਪ੍ਰਸ਼ੰਸਕਾਂ ਵਿਚ ਭਗਦੜ ਮੱਚਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 33 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਨੇ ਭਗਦੜ ਵਿਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਮੁੱਖ ਮੰਤਰੀ ਸਿੱਧਾਰਮਈਆ ਨੇ ਭਗਦੜ ਦੀ ਘਟਨਾ ਦੇ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਮ੍ਰਿਤਕਾਂ ਦੇ ਵਾਰਸਾਂ ਲਈ 10-10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰੇ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

You must be logged in to post a comment Login