ਜੀ-20 ਭ੍ਰਿਸ਼ਟਾਚਾਰ ਵਿਰੋਧੀ ਬੈਠਕ

ਜੀ-20 ਭ੍ਰਿਸ਼ਟਾਚਾਰ ਵਿਰੋਧੀ ਬੈਠਕ

ਗੁਰੂਗ੍ਰਾਮ, 1 ਮਾਰਚ- ਭਾਰਤ ਨੇ ਗੁਰੂਗ੍ਰਾਮ ਵਿੱਚ ਹੋਈ ਜੀ-20 ਦੇਸ਼ਾਂ ਦੇ ਭ੍ਰਿਸ਼ਟਾਚਾਰ ਵਿਰੋਧੀ ਕਾਰਜ ਸਮੂਹ ਦੀ ਬੈਠਕ ਵਿੱਚ ਭਗੌੜੇ ਆਰਥਿਕ ਅਪਰਾਧੀਆਂ ਦੀ ਤੇਜ਼ੀ ਨਾਲ ਹਵਾਲਗੀ ਅਤੇ ਚੋਰੀ ਦੀ ਜਾਇਦਾਦ ਨੂੰ ਵਿਦੇਸ਼ਾਂ ’ਚ ਜ਼ਬਤ ਕਰਨ ਨੂੰ ਯਕੀਨੀ ਬਣਾਉਣ ਲਈ ਦੁਵੱਲੇ ਤਾਲਮੇਲ ਦੀ ਬਜਾਏ ਬਹੁਪੱਖੀ ਕਾਰਵਾਈ ਕਰਨ ਦੀ ਵਕਾਲਤ ਕੀਤੀ। ਉਦਘਾਟਨੀ ਸੈਸ਼ਨ ਵਿੱਚ ਕੇਂਦਰੀ ਅਮਲਾ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਭ੍ਰਿਸ਼ਟ ਲੋਕ ਅਪਰਾਧ ਦੀ ਕਮਾਈ ਨੂੰ ਹੋਰ ਪਾਸੇ ਲਾਉਣ ਦਾ ਤਰੀਕਾ ਲੱਭਦੇ ਹਨ ਅਤੇ ਇਹ ਪੈਸਾ ਹੈ ਗਲਤ ਕੰਮਾਂ ’ਚ ਵਰਤਿਆ ਜਾਂਦਾ ਹੈ।’

You must be logged in to post a comment Login