ਜੀ-7 ਵੱਲੋਂ ਇਰਾਨ ਨੂੰ ਪਰਮਾਣੂ ਗਤੀਵਿਧੀਆਂ ਸਬੰਧੀ ਚਿਤਾਵਨੀ

ਜੀ-7 ਵੱਲੋਂ ਇਰਾਨ ਨੂੰ ਪਰਮਾਣੂ ਗਤੀਵਿਧੀਆਂ ਸਬੰਧੀ ਚਿਤਾਵਨੀ

ਬਾਰੀ (ਇਟਲੀ), 14 ਜੂਨ- ਜੀ-7 ਸਮੂਹ ਨੇ ਇਕ ਡਰਾਫ਼ਟ ਸੰਦੇਸ਼ ਰਾਹੀਂ ਇਰਾਨ ਨੂੰ ਆਪਣੇ ਪਰਮਾਣੂ ਸੋਧ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਰਾਨ ਜੇ ਰੂਸ ਨੂੰ ਬੈਲਿਸਟਿਕ ਮਿਜ਼ਈਲਾਂ ਦਿੰਦਾ ਹੈ ਤਾਂ ਉਸ ਖ਼ਿਲਾਫ਼ ਨਵੇਂ ਕਦਮ ਉਠਾਉਣ ਲਈ ਤਿਆਰ ਹੈ।ਰਾਇਟਰਜ਼ ਦੁਆਰਾ ਦਰਜ ਇੱਕ ਬਿਆਨ ਅਨੁਸਾਰ ਕਿਹਾ ਗਿਆ ਹੈ ਕਿ ਅਸੀਂ ਤਹਿਰਾਨ ਦੀਆਂ ਪਰਮਾਣੂ ਗਤੀਵਿਧੀਆਂ ਨੂੰ ਵਾਪਸ ਲੈਣ ਅਤੇ ਯੂਰੇਨੀਅਮ ਸੋਧ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕਰਦੇ ਹਾਂ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਰਾਨ ਨੇ ਆਪਣੇ ਫੋਰਦੋ ਪਰਮਾਣੂ ਟਿਕਾਣੇ ’ਤੇ ਯੂਰੇਨੀਅਮ ਸੋਧਣ ਵਾਲੇ ਸੈਂਟਰੀਫਿਊਜ਼ ਸਥਾਪਿਤ ਕੀਤੇ ਹਨ ਅਤੇ ਹੋਰ ਥਾਵਾਂ ‘ਤੇ ਸਥਾਪਿਤ ਕਰਨਾ ਸ਼ੁਰੂ ਕੀਤਾ ਹੈ। ਇਰਾਨ ਯੂਰੇਨੀਅਮ ਦੀ 60 ਫ਼ੀਸਦੀ ਸ਼ੁੱਧਤਾ ਨਾਲ ਭਰਪੂਰ ਹੈ, ਜੋ ਕਿ ਹਥਿਆਰਾਂ ਦੇ 90 ਫ਼ੀਸਦੀ ਗ੍ਰੇਡ ਦੇ ਨਜ਼ਦੀਕ ਹੈ ਅਤੇ ਤਿੰਨ ਪ੍ਰਮਾਣੂ ਹਥਿਆਰਾਂ ਲਈ ਉਨ੍ਹਾਂ ਕੋਲ ਭਰਪੂਰ ਸਮੱਗਰੀ ਹੈ। ਬੋਰਡ ਆਫ਼ ਗਵਰਨਰਜ਼ ਦੇ 5 ਜੂਨ ਦੇ ਮਤੇ ਅਨੁਸਾਰ ਜੀ-7 ਨੇ ਕਿਹਾ ਕਿ ਇਰਾਨ ਨੂੰ ਇਸ ਗੰਭੀਰ ਗੱਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਭਰੋਸਾ ਦੇਣਾ ਚਾਹੀਦਾ ਹੈ ਕਿ ਪਰਮਾਣੂ ਗਤੀਵਿਧੀਆਂ ਪੂਰੀ ਤਰ੍ਹਾਂ ਸ਼ਾਤੀਪੂਰਨ ਹਨ, ਆਈਏਈਏ ਦੇ ਸਹਿਯੋਗ, ਨਿਗਰਾਨੀ ਤੇ ਤਸਦੀਕ ਵਿਧੀ ਵਿੱਚ ਹੈ। ਇਰਾਨ ਨੇ ਕਿਹਾ ਕਿ ਪਰਮਾਣੂ ਗਤੀਵਿਧੀ ਸ਼ਾਂਤੀਪੂਰਵਕ ਉਦੇਸ਼ ਨਾਲ ਕੀਤੀ ਜਾ ਰਹੀ ਹੈ।

You must be logged in to post a comment Login