ਨਵੀਂ ਦਿੱਲੀ : 27 ਜਨਵਰੀ 2020 ਤੱਕ 30 ਕਰੋੜ 75 ਲੱਖ 2 ਹਜ਼ਾਰ 824 ਲੋਕਾਂ ਦਾ ਪੈਨਕਾਰਡ ਅਧਾਰ ਨਾਲ ਲਿੰਕ ਹੋ ਚੁੱਕਿਆ ਹੈ ਇਸ ਗੱਲ ਦਾ ਪ੍ਰਗਟਾਵਾ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੰਸਦ ਵਿਚ ਪੁੱਛੇ ਗਏ ਇਕ ਸਵਾਲ ਦੌਰਾਨ ਕੀਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੈਨ ਨੂੰ ਅਧਾਰ ਕਾਰਡ ਨਾਲ ਜੋੜਨ ਦਾ ਮਕਸਦ ਨਕਲੀ ਪੈਨ ਕਾਰਡ ਨੂੰ ਛਾਂਟ ਕੇ ਅਸਲੀ ਦੀ ਪਹਿਚਾਣ ਕਰਨਾ ਹੈ।ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਸੈਂਟਰਲ ਬੋਰਡ ਆਫ ਡਾਇਰੈਕਟਰ ਟੈਕਸੇਜ਼ ਨੇ ਅਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਵਾਉਣ ਦੀ ਆਖਰੀ ਮਿਤੀ ਵਧਾ ਕੇ 31 ਮਾਰਚ 2020 ਕਰ ਦਿੱਤੀ ਹੈ ਜਦਕਿ ਪਹਿਲਾ ਇਹ ਸਮਾਂ ਸੀਮਾ 31 ਦਸੰਬਰ 2019 ਸੀ। ਮੰਤਰੀ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਦੱਸਿਆ ਕਿ 24 ਜਨਵਰੀ 2020 ਤੱਕ 85 ਫ਼ੀਸਦੀ ਸੇਵਿੰਗ ਅਤੇ ਕਰੰਟ ਬੈਂਕ ਖਾਤੇ ਨੂੰ ਅਧਾਰ ਨਾਲ ਲਿੰਕ ਕੀਤਾ ਜਾ ਚੁੱਕਾ ਹੈ ਅਤੇ 31 ਦਸੰਬਰ 2019 ਤੱਕ National Paymets Corporation of India ਵੱਲੋਂ ਜਾਰੀ ਅੰਕੜਿਆ ਦੇ ਅਨੁਸਾਰ 59.15 ਕਰੋੜ ਰੁਪਏ ਕਾਰਡ ਬੈਂਕਾ ਨੇ ਜਾਰੀ ਕੀਤੇ ਹਨ।ਅਧਾਰ ਕਾਰਡ ਨਾਲ ਪੈਨ ਨੂੰ ਲਿੰਕ ਕਰਵਾਉਣਾ ਕਿਉਂ ਜਰੂਰੀ ਹੈ ਸਰਕਾਰ ਨੇ ਇਸ ਬਾਰੇ ਦੱਸਦਿਆ ਕਿਹਾ ਕਿ ਇਸ ਨੂੰ ਲਿੰਕ ਕਰਵਾਉਣ ਦੀ ਪ੍ਰਕਿਰਿਆ ਪੈਨ ਦੀ ਦੁਰਵਰਤੋਂ ਅਤੇ ਸੰਭਾਵਤ ਟੈਕਸ ਦੀ ਧੋਖਾਧੜੀ ਨੂੰ ਰੋਕਦੀ ਹੈ। ਨਾਲ ਹੀ ਇਸ ਨਾਲ ਮਲਟੀਪਲ ਕਾਰਡ ਬਨਣਾ ਬੰਦ ਹੋ ਜਾਵੇਗਾ।ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੈਨ ਨੂੰ ਅਧਾਰ ਕਾਰਡ ਨਾਲ ਲਿੰਕ ਕਰਾਉਣ ਦੀ ਮਿਤੀ 30 ਸਤੰਬਰ 2019 ਰੱਖੀ ਸੀ ਜੋ ਕਿ ਬਾਅਦ ਵਿਚ ਵਧਾ ਕੇ 31 ਦਸੰਬਰ 2019 ਕਰ ਦਿੱਤੀ ਗਈ ਸੀ ਅਤੇ ਹੁਣ ਅਧਾਰ ਨਾਲ ਪੈਨ ਕਾਰਡ ਲਿੰਕ ਕਰਾਉਣ ਦਾ ਸਮਾਂ 31 ਮਾਰਚ 2020 ਕਰ ਦਿੱਤਾ ਗਿਆ ਹੈ।
Share on Facebook
Follow on Facebook
Add to Google+
Connect on Linked in
Subscribe by Email
Print This Post

You must be logged in to post a comment Login