
ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਸੰਗਤ ਨਾਲ ਅਸੀਂ ਆਪਣੇ ਮਾਣ ਸਤਿਕਾਰ ਦੀਆਂ ਤਸਵੀਰਾਂ ਵੀ ਕਰਵਾਈਆਂ। ਵਾਕਿਆ ਹੀ ਮੈਨੂੰ ਤਾਂ ਇੰਝ ਲੱਗਿਆ ਕਿ ਜਿਸ ਤਰ੍ਹਾਂ ਮੈਂ ਹਾਲੈਂਡ ਮੁਲਕ ਦਾ ਦਬਾਰਾ ਗੇੜਾ ਲਾ ਆਇਆਂ ਹੋਵਾਂ ਕਿਉਂਕਿ ਹਾਲੈਂਡ ,ਜਰਮਨੀ ਵਰਗੇ ਮੁਲਕਾਂ ਵਿੱਚ ਨਦੀਆਂ ਅਤੇ ਦਰੱਖਤਾਂ ਦੀ ਬਹੁਤ ਭਰਮਾਰ ਹੈ । ਉੱਥੇ ਜ਼ਿੰਦਗੀ ਜਿਊਂਣ ਦਾ ਸਕੂਨ ਹੀ ਵੱਖਰਾ ਹੈ , ਸੰਤ ਸੀਚੇਵਾਲ ਜੀ ਹੋਰਾਂ ਨੇ ਜਿਊਂਦਾ ਜਾਗਦਾ ਹਾਲੈਂਡ ਸੁਲਤਾਨਪੁਰ ਲੋਧੀ ਵਿਖੇ ਬਣਾਇਆ ਹੋਇਆ ਹੈ । ਮੈਂ ਉਨ੍ਹਾਂ ਤਸਵੀਰਾਂ ਨੂੰ ਆ ਕੇ ਸੋਸ਼ਲ ਮੀਡੀਆ ਉੱਤੇ ਪਾਇਆ, ਬੜੇ ਲੋਕਾਂ ਨੇ ਬੜੇ ਵਧੀਆ ਕੁਮੈਂਟਸ ਵੀ ਭੇਜੇ , ਕੁੱਝ ਕੁ ਨੇ ਮਾੜੇ ਵੀ ਭੇਜੇ ,ਕੁੱਝ ਕੁ ਨੇ ਲਿਖਿਆ ਕਿ ਸੰਤ ਸੀਚੇਵਾਲ ਤਾਂ ਆਰ ਐਸ ਐਸ ਦੇ ਬੰਦੇ ਹਨ, ਉਹ ਬੀਜੇਪੀ ਦੀ ਕਠਪੁਤਲੀ ਹਨ, ਉਹ ਆਪ ਦੇ ਰਾਜਸੀ ਨੇਤਾ ਬਣ ਗਏ ਹਨ ਉਹ ਸੰਤ ਨਹੀਂ ਹਨ ,ਪਤਾ ਨਹੀਂ ਕੀ ਕੀ ? ਮੈਂ ਉਨ੍ਹਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਰ ਐੱਸ ਐੱਸ ਦੀ ਗੱਲ ਤਾਂ ਛੱਡੋ ਉਹ ਚਾਹੇ ਪੰਜਾਬ ਦੇ ਦੁਸ਼ਮਣ ਵੀ ਬਣ ਗਏ ਹੋਣ ,ਉਨ੍ਹਾਂ ਵਰਗੀ ਤਪੱਸਿਆ ,ਉਨ੍ਹਾਂ ਵਰਗੀ ਘਾਲਣਾ, ਉਨ੍ਹਾਂ ਵਰਗੀ ਜੱਦੋ ਜਹਿਦ , ਉਨ੍ਹਾਂ ਵਰਗੀ ਵਾਤਾਵਰਨ ਨੂੰ ਵਧੀਆ ਬਣਾਉਣ ਲਈ ਕੀਤੀ ਭਗਤੀ ,ਕੋਈ ਮਾਈ ਦਾ ਲਾਲ ਕਰਕੇ ਤਾਂ ਵਿਖਾਏ ,ਫਿਰ ਪਤਾ ਲੱਗਜੂ ਤੇ ਸੇਵਾ ਕਰਨੀ ਕਿੰਨੀ ਕੁ ਸੌਖੀ ਹੈ । ਬਿਨਾਂ ਮਤਲਬ ਕਿਸੇ ਦੀ ਆਲੋਚਨਾ ਕਰਨੀ , ਐਵੇਂ ਝੂਠੀਆ ਅਫ਼ਵਾਹਾ ਫਲਾਉਣੀਆਂ ਸੌਖਾ ਕੰਮ ਹੁੰਦਾ ਹੈ । ਉਹ ਦੁਨੀਆਂ ਦੇ ਲੋਕੋ, ਆਪਣੇ ਕਹੇ ਤੇ ਤਾਂ ਪਿੰਡ ਦਾ ਸਰਪੰਚ ਨੀ ਗੱਲ ਮੰਨਦਾ , ਸੰਤਾਂ ਦੇ ਕੀਤੇ ਵਾਤਾਵਰਨ ਅਤੇ ਸਮਾਜ ਸੁਧਾਰਕ ਕੰਮਾਂ ਨੂੰ ਮੁਲਕ ਦਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਇੱਕ ਨਹੀਂ 2 ਵਾਰ ਵੇਖਣ ਆਇਆਂ ਹੈ । ਸੰਤ ਸੀਚੇਵਾਲ ਜੀ ਦਾ ਨਾਮ ਦੁਨੀਆਂ ਦੇ ਪਹਿਲੇ 30 ਵਾਤਾਵਰਣ ਪ੍ਰੇਮੀਆਂ ਵਿੱਚ ਸ਼ਾਮਲ ਹੈ। ਪੂਰੀ ਦੁਨੀਆਂ ਦੇ ਵਿੱਚ ਓਹ ਪੰਜਾਬ ਦੀ ਪਹਿਚਾਣ ਨੂੰ ਉੱਚਾ ਕਰ ਰਹੇ ਹਨ । ਮੇਰਾ ਹਮੇਸ਼ਾ ਲਈ ਸਲੂਟ ਹੈ, ਸੰਤ ਬਲਬੀਰ ਸਿੰਘ ਜੀ ਸੀਚੇਵਾਲ ਹੋਰਾਂ ਨੂੰ, ਜਿਹੜੇ ਸਾਡੇ ਗੁਰੂਆਂ ,ਪੀਰਾਂ ਇੱਥੇ ਪੁਰਖਿਆਂ ਦੀ ਦਿੱਤੀ ਹੋਈ ਵਿਰਾਸਤ ਨੂੰ ਸੰਭਾਲ ਰਹੇ ਹਨ ਅਤੇ ਪੰਜਾਬੀਆਂ ਨੂੰ ਵਾਤਾਵਰਨ ਸੰਭਾਲਣ ਲਈ ਪ੍ਰੇਰਤ ਕਰ ਰਹੇ ਹਨ । ਆਮ ਆਦਮੀ ਪਾਰਟੀ ਨੇ ਜੋ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾ ਕੇ ਸੰਸਦ ਵਿੱਚ ਭੇਜਿਆ ਹੈ ਉਸ ਬਦਲੇ ਆਪ ਵਾਲੇ ਵਧਾਈ ਦੇ ਪਾਤਰ ਹਨ । ਮੇਰੀ ਤਾਂ ਅੱਗੇ ਬੇਨਤੀ ਇਹ ਹੈ ਭਾਰਤ ਸਰਕਾਰ ਨੂੰ ਚਾਹੀਦਾ ਹੈ, ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਹੋਰਾਂ ਨੂੰ ਮੁਲਕ ਦਾ ਸਭ ਤੋਂ ਵੱਡਾ ਐਵਾਰਡ ” ਭਾਰਤ ਰਤਨ “ਦੇ ਕੇ ਸਨਮਾਨਿਆ ਜਾਵੇ ਅਤੇ ਸੰਤ ਸੀਚੇਵਾਲ ਦੇ ਮਾਡਲ ਨੂੰ ਭਾਰਤ ਦੇ ਹਰ ਪਿੰਡ ਵਿੱਚ ਲਾਗੂ ਕੀਤਾ ਜਾਵੇ । ਜੇਕਰ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਨੂੰ ਬਚਾਉਣਾ ਹੈ ਅਤੇ ਪੰਜਾਬ ਦਾ ਵਾਤਾਵਰਨ ਸੰਭਾਲਣਾ ਹੈ ਤਾਂ ਪੰਜਾਬ ਦੇ ਹਰ ਨਾਗਰਿਕ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਵਾਲੀ ਭੂਮਿਕਾ ਆਪੋ ਆਪਣੇ ਪਿੰਡ ਦੇ ਵਿੱਚ ਨਿਭਾਉਣੀ ਪਵੇਗੀ। ਫੇਰ ਹੀ ਪੰਜਾਬ ਬਚ ਸਕਦਾ ਹੈ ਅਤੇ ਲੋਕਾਂ ਦੇ ਰਹਿਣ ਯੋਗ ਪੰਜਾਬ ਬਣ ਸਕਦਾ ਹੈ । ਮੇਰੇ ਵਤਨ ਪੰਜਾਬ ਦਾ ਰੱਬ ਰਾਖਾ!
You must be logged in to post a comment Login