ਜੰਮੂ ਕਸ਼ਮੀਰ ਚੋਣ ਨਤੀਜੇ: ਨੈਸ਼ਨਲ ਕਾਨਫਰੰਸ ਸਭ ਤੋਂ ਪਾਰਟੀ ਵਜੋਂ ਉਭਰੀ

ਜੰਮੂ ਕਸ਼ਮੀਰ ਚੋਣ ਨਤੀਜੇ: ਨੈਸ਼ਨਲ ਕਾਨਫਰੰਸ ਸਭ ਤੋਂ ਪਾਰਟੀ ਵਜੋਂ ਉਭਰੀ

ਸ੍ਰੀਨਗਰ, 8 ਅਕਤੂਬਰ : ਨੈਸ਼ਨਲ ਕਾਨਫਰੰਸ-ਕਾਂਗਰਸ ਗੱਠਜੋੜ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਸਰਕਾਰ ਬਣਾ ਸਕਦਾ ਹੈ। ਚੋਣ ਰੁਝਾਨਾਂ ਵਿਚ ਅਸੈਂਬਲੀ ਦੀਆਂ 90 ਵਿਚੋਂ 52 ਸੀਟਾਂ ਦੇ ਗੱਠਜੋੜ ਦੇ ਉਮੀਦਵਾਰ ਅੱਗੇ ਚੱਲ ਰਹੇ ਹਨ। ਭਾਜਪਾ ਨੇ 27 ਸੀਟਾਂ ’ਤੇ ਬੜ੍ਹਤ ਬਣਾਈ ਹੋਈ ਹੈ। ਨੈਸ਼ਨਲ ਕਾਨਫੰਰਸ 41 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਉਧਰ ਭਾਜਪਾ ਨੇ ਜੰਮੂ ਵਿਚ ਆਪਣੇ ਗੜ੍ਹ ਨੂੰ ਮਜ਼ਬੂਤ ਰੱਖਿਆ ਹੈ। ਚੋਣ ਕਮਿਸ਼ਨ ਵੱਲੋਂ ਅਪਲੋਡ ਕੀਤੇ ਰੁਝਾਨਾਂ ਮੁਤਾਬਕ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਅਗਵਾਈ ਵਾਲੀ ਪੀਡੀਪੀ ਦੋ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਆਜ਼ਾਦ ਉਮੀਦਵਾਰ 8 ਸੀਟਾਂ ’ਤੇ ਅੱਗੇ ਹਨ। ਰੁਝਾਨਾਂ ਮੁਤਾਬਕ ਨੈਸ਼ਨਲ ਕਾਨਫਰੰਸ 41 ਸੀਟਾਂ ਜਦੋਂਕਿ ਉਸ ਦੀ ਭਾਈਵਾਲ ਪਾਰਟੀ ਕਾਂਗਰਸ 10 ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਇਸ ਦੌਰਾਨ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਅਸੈਂਬਲੀ ਲਈ ਪਹਿਲੇ ਚੋਣ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਕਠੂਆ ਜ਼ਿਲ੍ਹੇ ਦੀ ਬਸੋਹਲੀ ਸੀਟ ਤੋਂ ਭਾਜਪਾ ਦੇ ਦਰਸ਼ਨ ਕੁਮਾਰ ਨੇ ਸਾਬਕਾ ਸੰਸਦ ਮੈਂਬਰ ਤੇ ਕਾਂਗਰਸ ਉਮੀਦਵਾਰ ਚੌਧਰੀ ਲਾਲ ਸਿੰਘ ਨੂੰ ਹਰਾ ਦਿੱਤਾ ਹੈ। ਗੁਰੇਜ਼ (ਰਾਖਵੀਂ) ਤੋਂ ਨੈਸ਼ਨਲ ਕਾਨਫਰੰਸ ਦੇ ਨਜ਼ੀਰ ਅਹਿਮਦ ਨੇ ਭਾਜਪਾ ਦੇ ਫ਼ਕੀਰ ਮੁਹੰਮਦ ਖ਼ਾਨ ਨੂੰ 1132 ਵੋਟਾਂ ਨਾਲ ਹਰਾਇਆ।

You must be logged in to post a comment Login