ਜੱਜ ਦੇ ਘਰੋਂ ‘ਨਕਦੀ ਦੀ ਬਰਾਮਦਗੀ’: ਰਾਜ ਸਭਾ ਵਿੱਚ ਗੂੰਜਿਆ ਮੁੱਦਾ

ਜੱਜ ਦੇ ਘਰੋਂ ‘ਨਕਦੀ ਦੀ ਬਰਾਮਦਗੀ’: ਰਾਜ ਸਭਾ ਵਿੱਚ ਗੂੰਜਿਆ ਮੁੱਦਾ

ਨਵੀਂ ਦਿੱਲੀ, 21 ਮਾਰਚ- ਦਿੱਲੀ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਦੇ ਘਰੋਂ ਨਕਦੀ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਲਾ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਉਠਾਇਆ ਗਿਆ, ਜਿਸ ਬਾਰੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਢਾਂਚਾਗਤ ਚਰਚਾ ਕਰਨ ਲਈ ਇਕ ਵਿਧੀ ਲੱਭਣਗੇ। ਸਵੇਰ ਦੇ ਸੈਸ਼ਨ ਵਿੱਚ ਇਹ ਮੁੱਦਾ ਉਠਾਉਂਦੇ ਹੋਏ ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਨਿਆਂਇਕ ਜਵਾਬਦੇਹੀ ’ਤੇ ਚੇਅਰਪਰਸਨ ਤੋਂ ਜਵਾਬ ਵੀ ਮੰਗਿਆ ਅਤੇ ਉਨ੍ਹਾਂ ਨੂੰ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਦੇ ਮਹਾਂਦੋਸ਼ ਸੰਬੰਧੀ ਲੰਬਿਤ ਨੋਟਿਸ ਬਾਰੇ ਯਾਦ ਕਰਾਇਆ। ਜੈਰਾਮ ਰਮੇਸ਼ ਨੇ ਕਿਹਾ, ‘‘ਅੱਜ ਸਵੇਰੇ, ਅਸੀਂ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਮਿਲਣ ਦੇ ਹੈਰਾਨ ਕਰਨ ਵਾਲੇ ਮਾਮਲੇ ਬਾਰੇ ਪੜ੍ਹਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸੰਸਦ ਦੇ 50 ਮੈਂਬਰਾਂ ਨੇ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਬਾਰੇ ਚੇਅਰਮੈਨ ਨੂੰ ਨੋਟਿਸ ਸੌਂਪਿਆ ਸੀ।

You must be logged in to post a comment Login