ਝਾਰਖੰਡ: ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ

ਝਾਰਖੰਡ: ਮੰਤਰੀ ਦੇ ਸੱਕਤਰ ਦੇ ਨੌਕਰ ਘਰੋਂ ‘ਨੋਟਾਂ ਦਾ ਪਹਾੜ

ਰਾਂਚੀ, 6 ਮਈ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਝਾਰਖੰਡ ਦੇ ਮੰਤਰੀ ਦੇ ਸਕੱਤਰ ਦੇ ਕਥਿਤ ਘਰੇਲੂ ਨੌਕਰ ਦੇ ਘਰ ਦੀ ਤਲਾਸ਼ੀ ਦੌਰਾਨ ਵੱਡੀ ਮਾਤਰਾ ਵਿਚ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਈਡੀ ਦੇ ਅਧਿਕਾਰੀ ਇੱਕ ਕਮਰੇ ਵਿੱਚੋਂ ਕਰੰਸੀ ਨੋਟ ਚੁੱਕਦੇ ਹੋਏ ਦੇਖੇ ਜਾ ਸਕਦੇ ਹਨ, ਜਿਸ ਥਾਂ ‘ਤੇ ਛਾਪੇਮਾਰੀ ਕੀਤੀ ਗਈ, ਉਹ ਕਥਿਤ ਤੌਰ ‘ਤੇ ਸੂਬੇ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਦੇ ਘਰੇਲੂ ਨੌਕਰ ਦੀ ਹੈ। ਸੂਤਰਾਂ ਨੇ ਦੱਸਿਆ ਕਿ ਬਰਾਮਦ ਕੀਤੀ ਰਕਮ ਦਾ ਪਤਾ ਲਗਾਉਣ ਲਈ ਨੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਇਹ ਰਕਮ 20-30 ਕਰੋੜ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਬਰਾਮਦ ਕੀਤੀ ਨਕਦੀ ਵਿੱਚ ਮੁੱਖ ਤੌਰ ‘ਤੇ 500 ਰੁਪਏ ਦੇ ਨੋਟ ਅਤੇ ਕੁਝ ਗਹਿਣੇ ਵੀ ਸ਼ਾਮਲ ਸਨ। ਆਲਮ (70) ਕਾਂਗਰਸੀ ਆਗੂ ਹੈ ਅਤੇ ਝਾਰਖੰਡ ਵਿਧਾਨ ਸਭਾ ਵਿੱਚ ਪਾਕੁਰ ਸੀਟ ਦੀ ਨੁਮਾਇੰਦਗੀ ਕਰਦਾ ਹੈ।

You must be logged in to post a comment Login