ਝੋਨੇ ਦਾ ਦਾਣਾ-ਦਾਣਾ ਖਰੀਦਾਂਗੇ: ਕੇਂਦਰੀ ਮੰਤਰੀ

ਝੋਨੇ ਦਾ ਦਾਣਾ-ਦਾਣਾ ਖਰੀਦਾਂਗੇ: ਕੇਂਦਰੀ ਮੰਤਰੀ

ਨਵੀਂ ਦਿੱਲੀ, 27 ਅਕਤੂਬਰ  : ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਝੋਨੇ ਦਾ ਹਰ ਦਾਣਾ ਖਰੀਦਣਗੇ ਤੇ ਉਹ ਇਸ ਸਬੰਧ ਵਿਚ ਫੈਲਾਈਆਂ ਜਾ ਰਹੀਆਂ ਅਫਵਾਹਾਂ ’ਤੇ ਵਿਸ਼ਵਾਸ ਨਾ ਕਰਨ। ਉਨ੍ਹਾਂ ਸੂਬੇ ਦੇ ਕਿਸਾਨਾਂ ਨੂੰ ਕਿਹਾ,‘ ਕੇਂਦਰ ਝੋਨੇ ਦਾ ਇੱਕ-ਇੱਕ ਦਾਣਾ ਖਰੀਦੇਗਾ ਅਤੇ ਉਨ੍ਹਾਂ ਦਾ ਸਮੇਂ ਸਿਰ ਭੁਗਤਾਨ ਕਰੇਗਾ।’ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਕੋਲ ਸਟਾਕ ਕਰਨ ਲਈ ਜਗ੍ਹਾ ਦੀ ਘਾਟ ਹੈ ਪਰ ਝੋਨੇ ਦੀ ਖਰੀਦ ਜਾਂ ਸਟੋਰੇਜ ਨੂੰ ਲੈ ਕੇ ਕੋਈ ਸੰਕਟ ਨਹੀਂ ਹੈ ਅਤੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਉਨ੍ਹਾਂ ਨੂੰ ਨਹੀਂ ਪਤਾ ਕਿ ਇਸ ਪਿੱਛੇ ਕੌਣ ਹੈ ਪਰ ਕੇਂਦਰ ਕੋਲ ਕਾਫ਼ੀ ਥਾਂ ਹੈ ਅਤੇ ਭੰਡਾਰਨ ਲਈ ਹੋਰ ਥਾਂ ਬਣਾਈ ਜਾ ਰਹੀ ਹੈ।

You must be logged in to post a comment Login