ਟਰਾਂਸਫ਼ਾਰਮਰ ਤੋਂ ਅੱਗ ਲੱਗਣ ਕਾਰਨ 200 ਘਰ ਸੜੇ, ਇੱਕ ਵਿਅਕਤੀ ਝੁਲਸਿਆ

ਟਰਾਂਸਫ਼ਾਰਮਰ ਤੋਂ ਅੱਗ ਲੱਗਣ ਕਾਰਨ 200 ਘਰ ਸੜੇ, ਇੱਕ ਵਿਅਕਤੀ ਝੁਲਸਿਆ

ਬਦਾਯੂੰ (ਉੱਤਰ ਪ੍ਰਦੇਸ਼), 22 ਮਈ : ਬਦਾਯੂੰ ਜ਼ਿਲ੍ਹੇ ਦੇ ਸਹਸਵਾਨ ਖੇਤਰ ਦੇ ਟੱਪਾ ਜਾਮਨੀ ਪਿੰਡ ਵਿੱਚ ਬੁੱਧਵਾਰ ਦੀ ਰਾਤ ਤੇਜ਼ ਹਨੇਰੀ ਕਾਰਨ ਟਰਾਂਸਫ਼ਾਰਮਰ ਤੋਂ ਨਿਕਲੀ ਚੰਗਿਆੜੀ ਨੇ ਕੁਝ ਸਮੇਂ ਵਿੱਚ ਹੀ ਲਗਪਗ ਪੂਰੇ ਪਿੰਡ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਵਿੱਚ ਕਰੀਬ 200 ਘਰ ਸੜ ਗਏ ਅਤੇ ਪਿੰਡ ਸੁਆਹ ਦਾ ਢੇਰ ਬਣ ਗਿਆ। ਇਹ ਜਾਣਕਾਰੀ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ ਹੈ। ਸਥਾਨਕ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਦੇ ਲੋਕਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ, ਪਰ ਇੱਕ ਵਿਅਕਤੀ ਝੁਲਸ ਕੇ ਜ਼ਖ਼ਮੀ ਹੋ ਗਿਆ ਜਿਸ ਨੂੰ ਉਝਾਨੀ ਦੇ ਕਮਿਊਨਿਟੀ ਹੈਲਥ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਭਿਆਨਕ ਅੱਗ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਪਾਲਤੂ ਪਸ਼ੂਆਂ ਦੀ ਸੜਨ ਕਾਰਨ ਮੌਤ ਹੋ ਗਈ।

You must be logged in to post a comment Login