ਟਰੈਫਿਕ ਪੁਲੀਸ ਵੱਲੋਂ ਦਸਹਿਰੇ ਨੂੰ ਲੈ ਕੇ ਐਡਵਾਈਜ਼ਰੀ ਜਾਰੀ

ਟਰੈਫਿਕ ਪੁਲੀਸ ਵੱਲੋਂ ਦਸਹਿਰੇ ਨੂੰ ਲੈ ਕੇ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 11 ਅਕਤੂਬਰ-ਵੱਖ-ਵੱਖ ਇਲਾਕਿਆਂ ਵਿੱਚ ਮਨਾਏ ਜਾ ਰਹੇ ਦਸਹਿਰੇ ਦੇ ਤਿਉਹਾਰ ਦੌਰਾਨ ਭਾਰੀ ਭੀੜ ਅਤੇ ਟਰੈਫਿਕ ਜਾਮ ਹੋਣ ਦੀ ਸੰਭਾਵਨਾ ਨੂੰ ਲੈ ਕੇ ਟਰੈਫਿਕ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਚੰਡੀਗੜ੍ਹ ਟਰੈਫਿਕ ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਧਿਕਾਰਤ ਪਾਰਕਿੰਗ ਥਾਵਾਂ ’ਤੇ ਹੀ ਵਾਹਨ ਸਹੀ ਢੰਗ ਨਾਲ ਪਾਰਕ ਕਰਨ ਤਾਂ ਜੋ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ। ਟਰੈਫਿਕ ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਦਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਸੈਕਟਰ 17 ਦੇ ਪਰੇਡ ਗਰਾਊਂਡ ਨੇੜਲੀਆਂ ਸੜਕਾਂ ’ਤੇ ਭਾਰੀ ਟਰੈਫਿਕ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਵਾਹਨ ਸੈਕਟਰ 22-ਏ ਦੀ ਮਾਰਕੀਟ, ਸੈਕਟਰ 22 ਬੀ ਮਾਰਕੀਟ ਦਾ ਪਾਰਕਿੰਗ ਏਰੀਆ, ਸੈਕਟਰ-17 ਦੇ ਫੁਟਬਾਲ ਗਰਾਊਂਡ ਦੀ ਪਾਰਕਿੰਗ, ਸੈਕਟਰ 17 ਦੇ ਬੱਸ ਸਟੈਂਡ ਨੇੜੇ ਨੀਲਮ ਸਿਨੇਮਾ ਦੇ ਸਾਹਮਣੇ ਅਤੇ ਪਿਛਲੇ ਪਾਸੇ ਪਾਰਕਿੰਗ ਏਰੀਏ ਵਿੱਚ ਵਾਹਨ ਪਾਰਕ ਕਰਨ। ਦਸਹਿਰਾ ਸਮਾਗਮ ਦੀ ਸਮਾਪਤੀ ਵੇਲੇ ਸੈਕਟਰ 17/18 ਲਾਈਟ ਪੁਆਇੰਟ, ਅਰੋਮਾ ਲਾਈਟ ਪੁਆਇੰਟ, ਸੈਕਟਰ 18/19/20/21 ਚੌਕ ਅਤੇ ਕ੍ਰਿਕਟ ਸਟੇਡੀਅਮ ਚੌਕ ਤੋਂ ਆਉਣ ਵਾਲੀ ਟਰੈਫਿਕ ਨੂੰ ਸ਼ਾਮ 5.30 ਤੋਂ 6.30 ਵਜੇ ਤੱਕ ਡਾਇਵਰਟ ਕਰ ਦਿੱਤਾ ਜਾਵੇਗਾ। ਇਸ ਦੌਰਾਨ ਬੱਸਾਂ ਨੂੰ ਛੱਡ ਕੇ ਬਾਕੀ ਸਾਰੇ ਵਾਹਨਾਂ ਨੂੰ ਇਸ ਰੂਟ ’ਤੇ ਚੱਲਣ ਦੀ ਇਜਾਜ਼ਤ ਨਹੀਂ ਹੋਵੇਗੀ। ਆਮ ਲੋਕਾਂ ਨੂੰ ਵੀ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ।

You must be logged in to post a comment Login