ਨਵੀਂ ਦਿੱਲੀ, 27 ਮਾਰਚ : ਉਦਯੋਗ ਨਿਰੀਖਕਾਂ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸ ਯੁੱਧ ਨਾਲ ਭਾਰਤੀ ਆਟੋ ਕੰਪੋਨੈਂਟ ਨਿਰਮਾਤਾਵਾਂ ਦੇ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਟਰੰਪ ਨੇ ਬੁੱਧਵਾਰ ਨੂੰ ਅਪ੍ਰੈਲ ਤੋਂ ਆਟੋ ਆਯਾਤ ’ਤੇ 25 ਪ੍ਰਤੀਸ਼ਤ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ ਅਤੇ ਮਈ ਤੱਕ ਪ੍ਰਮੁੱਖ ਆਟੋਮੋਟਿਵ ਪਾਰਟਸ ਇੰਜਣ ਅਤੇ ਇੰਜਣ ਪਾਰਟਸ, ਟ੍ਰਾਂਸਮਿਸ਼ਨ ਅਤੇ ਪਾਵਰਟ੍ਰੇਨ ਪਾਰਟਸ ਅਤੇ ਇਲੈਕਟ੍ਰੀਕਲ ਕੰਪੋਨੈਂਟਸ ਦੇ ਆਯਾਤ ’ਤੇ 25 ਪ੍ਰਤੀਸ਼ਤ ਹੋਰ ਟੈਕਸ ਲਾਗੂ ਹੋਣ ਦੀ ਉਮੀਦ ਹੈ।
ਇਕ ਉਦਯੋਗ ਕਾਰਜਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, “ਭਾਰਤੀ ਆਟੋ ਕੰਪੋਨੈਂਟ ਉਦਯੋਗ ਨੂੰ ਅਮਰੀਕੀ ਟੈਕਸ ਕਾਰਨ ਜ਼ਿਆਦਾ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਇੱਥੋਂ ਅਮਰੀਕਾ ਨੂੰ ਨਿਰਯਾਤ ਮਹੱਤਵਪੂਰਨ ਹੈ। ਹਾਲਾਂਕਿ ਭਾਰਤੀ ਵਾਹਨ ਨਿਰਮਾਤਾਵਾਂ ’ਤੇ ਇਸ ਦਾ ਅਸਰ ਘੱਟ ਹੋਣ ਦੀ ਸੰਭਾਵਨਾ ਹੈ ਕਿਉਂਕਿ ਭਾਰਤ ਤੋਂ ਅਮਰੀਕਾ ਨੂੰ ਪੂਰੀ ਤਰ੍ਹਾਂ ਬਣੀਆਂ ਕਾਰਾਂ ਦਾ ਸਿੱਧਾ ਨਿਰਯਾਤ ਨਹੀਂ ਹੁੰਦਾ।’’ ਉਦਯੋਗ ਦੇ ਅਨੁਮਾਨਾਂ ਅਨੁਸਾਰ ਵਿੱਤੀ ਸਾਲ 2024 ਵਿਚ ਭਾਰਤ ਦਾ ਅਮਰੀਕਾ ਨੂੰ ਆਟੋ ਕੰਪੋਨੈਂਟ ਨਿਰਯਾਤ 6.79 ਬਿਲੀਅਨ ਅਮਰੀਕੀ ਡਾਲਰ ਸੀ, ਜਦੋਂ ਕਿ ਅਮਰੀਕਾ ਤੋਂ ਦੇਸ਼ ਦੀ ਦਰਾਮਦ 15 ਪ੍ਰਤੀਸ਼ਤ ਡਿਊਟੀ ’ਤੇ 1.4 ਬਿਲੀਅਨ ਅਮਰੀਕੀ ਡਾਲਰ ਸੀ।
You must be logged in to post a comment Login