ਟਰੰਪ ਨੇ ਪੁਲਾੜ ਯਾਤਰੀਆਂ ਦੇ ਪੁਲਾੜ ਵਿੱਚ ਫਸੇ ਹੋਣ ’ਤੇ ਬਾਇਡਨ ਨੂੰ ਘੇਰਿਆ

ਟਰੰਪ ਨੇ ਪੁਲਾੜ ਯਾਤਰੀਆਂ ਦੇ ਪੁਲਾੜ ਵਿੱਚ ਫਸੇ ਹੋਣ ’ਤੇ ਬਾਇਡਨ ਨੂੰ ਘੇਰਿਆ

ਵਾਸ਼ਿੰਗਟਨ, 7 ਮਾਰਚ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨਾਸਾ ਦੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੇ ਵਾਲਾਂ ਦੀ ਪ੍ਰਸ਼ੰਸਾ ਕੀਤੀ, ਜਦੋਂ ਉਨ੍ਹਾਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਫਸੇ ਪੁਲਾੜ ਯਾਤਰੀਆਂ ਦੀ ਜੋੜੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੂੰ ਕਿਹਾ, ‘‘ਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ।’’ 78 ਸਾਲਾ ਟਰੰਪ ਨੇ ਵੀਰਵਾਰ ਨੂੰ ਪੁਲਾੜ ਯਾਤਰੀਆਂ ਵਿਲਮੋਰ ਅਤੇ ਵਿਲੀਅਮਜ਼ ਨੂੰ ਧਰਤੀ ’ਤੇ ਵਾਪਸ ਲਿਆਉਣ ਵਿੱਚ ਮਦਦ ਕਰਨ ਲਈ ਇੱਕ ਬਚਾਅ ਟੀਮ ਨੂੰ ਨਿੱਜੀ ਤੌਰ ’ਤੇ ਆਰਬਿਟ ਵਿੱਚ ਲਾਂਚ ਕਰਨ ਦੀ ਸੰਭਾਵਨਾ ਜ਼ਾਹਿਰ ਕੀਤੀ। ਉਨ੍ਹਾਂ ਉਨ੍ਹਾਂ ਦੇ ਅੱਠ ਦਿਨਾਂ ਦੇ ਮਿਸ਼ਨ ਨੂੰ ਨੌਂ ਮਹੀਨਿਆਂ ਤੱਕ ਲੰਮਾ ਹੋਣ ’ਤੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਨਿੰਦਾ ਕੀਤੀ। ਟਰੰਪ ਨੇ ਓਵਲ ਦਫਤਰ ਵਿੱਚ ਪੱਤਰਕਾਰਾਂ ਨੂੰ ਕਿਹਾ, “ਬਾਇਡਨ ਨੇ ਉਨ੍ਹਾਂ ਨੂੰ ਉੱਥੇ ਛੱਡ ਦਿੱਤਾ, ਮੈਂ ਐਲਨ ਮਸਕ ਨੂੰ ਕਿਹਾ ਹੈ ਸਾਡੇ ਕੋਲ ਦੋ ਪੁਲਾੜ ਯਾਤਰੀ ਹਨ ਜੋ ਪੁਲਾੜ ਵਿੱਚ ਫਸੇ ਹੋਏ ਹਨ। ਮੇਰੇ ’ਤੇ ਇੱਕ ਅਹਿਸਾਨ ਕਰੋ। ਕੀ ਤੁਸੀਂ ਉਨ੍ਹਾਂ ਨੂੰ ਬਾਹਰ ਕੱਢ ਸਕਦੇ ਹੋ?’’ ਉਸਨੇ (ਮਸਕ) ਨੇ ਕਿਹਾ ਹਾਂ, ਉਹ ਦੋ ਹਫ਼ਤਿਆਂ ਵਿੱਚ ਪੁਲਾੜ ਜਾਣ ਲਈ ਜਹਾਜ਼ ਤਿਆਰ ਕਰ ਰਿਹਾ ਹੈ।

You must be logged in to post a comment Login