ਟਾਈਟੈਨਿਕ ਦਾ ਮਲਬਾ ਦੇਖਣ ਗਈ ਪਣਡੁੱਬੀ ’ਚ ਖ਼ਤਮ ਹੋਣ ਵਾਲੀ ਹੈ ਆਕਸੀਜਨ, 5 ਸਵਾਰਾਂ ਦੀ ਜਾਨ ਖ਼ਤਰੇ ’ਚ

ਟਾਈਟੈਨਿਕ ਦਾ ਮਲਬਾ ਦੇਖਣ ਗਈ ਪਣਡੁੱਬੀ ’ਚ ਖ਼ਤਮ ਹੋਣ ਵਾਲੀ ਹੈ ਆਕਸੀਜਨ, 5 ਸਵਾਰਾਂ ਦੀ ਜਾਨ ਖ਼ਤਰੇ ’ਚ

ਦੁਬਈ, 22 ਜੂਨ- ਅਟਲਾਂਟਿਕ ਮਹਾਸਾਗਰ ਵਿੱਚ ਅਪਰੈਲ 1912 ਵਿੱਚ ਡੁੱਬੇ ਟਾਈਟੈਨਿਕ ਜਹਾਜ਼ ਦੇ ਮਲਬੇ ਦਾ ਦੌਰਾ ਕਰਨ ਵਾਲੀ ਟੂਰਿਸਟ ਪਣਡੁੱਬੀ ਨੂੰ ਲੱਭਣ ਲਈ 96 ਘੰਟਿਆਂ ਦੀ ਸਮਾਂ ਸੀਮਾ ਖਤਮ ਹੋਣ ਵਾਲੀ ਹੈ ਕਿਉਂਕਿ ਇਸ ਵਿੱਚ ਸਾਹ ਲੈਣ ਲਈ ਆਕਸੀਜਨ 96 ਘੰਟਿਆਂ ਬਾਅਦ ਖ਼ਤਮ ਹੋ ਜਾਵੇਗੀ। ‘ਟਾਈਟਨ’ ਪਣਡੁੱਬੀ ’ਚ ਪੰਜ ਵਿਅਕਤੀ ਸਵਾਰ ਹਨ। ਜਦੋਂ ਇਹ ਐਤਵਾਰ ਸਵੇਰੇ ਛੇ ਵਜੇ ਆਪਣੀ ਯਾਤਰਾ ‘ਤੇ ਰਵਾਨਾ ਹੋਈ ਤਾਂ ਇਸ ਵਿਚ ਸਿਰਫ 96 ਘੰਟਿਆਂ ਲਈ ਆਕਸੀਜਨ ਸੀ। ਇਸ ਦਾ ਮਤਲਬ ਹੈ ਕਿ ਅੱਜ ਪਣਡੁੱਬੀ ਦੀ ਖੋਜ ਅਤੇ ਬਚਾਅ ਕਾਰਜ ਲਈ ਕੁਝ ਘੰਟੇ ਹੀ ਬਚੇ ਹਨ।

You must be logged in to post a comment Login