ਟੀਮ ਇੰਡੀਆ ‘ਚ ਜਲਦੀ ਵਾਪਸੀ ਕਰਾਂਗਾ: ਮੁਰਲੀ ਵਿਜੇ

ਟੀਮ ਇੰਡੀਆ ‘ਚ ਜਲਦੀ ਵਾਪਸੀ ਕਰਾਂਗਾ: ਮੁਰਲੀ ਵਿਜੇ

ਨਵੀਂ ਦਿੱਲੀ – ਇੰਗਲੈਂਡ ਖਿਲਾਫ ਜਾਰੀ 5 ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਿਰੀ 2 ਮੈਚਾਂ ‘ਚੋਂ ਭਾਰਤੀ ਟੀਮ ਤੋਂ ਬਾਹਰ ਕੀਤੇ ਗਏ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੂੰ ਟੀਮ ਇੰਡੀਆ ‘ਚ ਵਾਪਸ ਆਉਣ ਦਾ ਭਰੋਸਾ ਹੈ। ਆਈ.ਸੀ.ਸੀ. ਦੀ ਵੈੱਬਸਾਈਟ ਦੇ ਅਨੁਸਾਰ, ਵਿਜੇ ਨੇ ਇੰਗਲੈਂਡ ਖਿਲਾਫ ਮੌਜੂਦਾ ਟੈਸਟ ਸੀਰੀਜ਼ ਦੀਆਂ ਚਾਰ ਪਾਰੀਆਂ ‘ਚ ਸਿਰਫ 26 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਸੀਰੀਜ਼ ਦੇ ਬਾਕੀ ਬਚੇ 2 ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਵਿਜੇ ਨੇ ਕਿਹਾ,’ਮੈਨੂੰ ਪੂਰਾ ਵਿਸ਼ਵਾਸ ਹੈ, ਕਿ ਮੈਂ ਭਾਰਤ ਲਈ ਵਾਪਸੀ ਕਰਾਂਗਾ ਅਤੇ ਖੇਡਾਂਗਾ। ਮੈਂ ਇਸ ਦੇ ਲਈ ਬਹੁਤ ਸਕਰਾਤਮਕ ਹਾਂ, ਮੈਨੂੰ ਦੌੜਾਂ ਬਣਾਉਣ ਲਈ ਸਿਰਫ ਕੁਝ ਚੀਜ਼ਾਂ ਨੂੰ ਸੁਲਝਾਉਣਾ ਹੈ ਅਤੇ ਇਸ ਦੇ ਲਈ ਮੈਂ ਮਿਹਨਤ ਕਰ ਰਿਹਾ ਹਾਂ।’ 34 ਸਾਲ ਦੇ ਵਿਜੇ ਨੇ ਕਿਹਾ,’ ਮੈਨੂੰ ਨਹੀਂ ਲੱਗਦਾ ਕਿ ਇਹ ਮੇਰੀ ਉਮਰ ਦੇ ਕਾਰਨ ਹੋਇਆ ਹੈ। ਵੈਸੇ ਵੀ ਇਹ ਮੇਰੇ ਨਾਲ ਪਹਿਲੀ ਵਾਰ ਨਹੀਂ ਹੋਇਆ ਹੈ। ਉਮਰ ਸਿਰਫ ਇਕ ਸੰਖਿਆ ਹੈ। ਜਦੋਂ ਤੱਕ ਮੇਰੇ ਪੈਰ ਕ੍ਰੀਜ ‘ਚ ਚੱਲਣਗੇ ਅਤੇ ਮੇਰੀ ਤਕਨੀਕ ਕੰਮ ਕਰੇਗੀ, ਉਦੋਂ ਤੱਕ ਮੈਂ ਖੇਡਣਾ ਜਾਰੀ ਰੱਖਾਂਗਾ। ਤੁਹਾਨੂੰ ਦੱਸ ਦਈਏ ਕਿ ਮੁਰਲੀ ਵਿਜੇ ਨੇ 59 ਟੈਸਟ ਮੈਚਾਂ ‘ਚ 12 ਸੈਂਕੜੇ ਅਤੇ 15 ਅਰਧ ਸੈਂਕੜਿਆਂ ਦੀ ਮਦਦ ਨਾਲ ਕੁਲ 3933 ਦੌੜਾਂ ਬਣਾਈਆਂ ਹਨ। ਉਥੇ 17 ਵਨ ਡੇ ਮੈਚਾਂ ‘ਚ 339 ਦੌੜਾਂ ਅਤੇ 9 ਟੀ-20 ਮੈਚਾਂ ‘ਚ ਕੁਲ 169 ਦੌੜਾਂ ਬਣਾ ਚੁੱਕੇ ਹਨ।

You must be logged in to post a comment Login