ਟੀ-20 ਵਿਸ਼ਵ ਕੱਪ ’ਚ ਅੰਪਾਇਰਿੰਗ ਕਰਨਗੇ ਨਿਤਿਨ ਮੈਨਨ

ਟੀ-20 ਵਿਸ਼ਵ ਕੱਪ ’ਚ ਅੰਪਾਇਰਿੰਗ ਕਰਨਗੇ ਨਿਤਿਨ ਮੈਨਨ

ਦੁਬਈ:ਭਾਰਤ ਦੇ ਨਿਤਿਨ ਮੈਨਨ ਸਮੇਤ 16 ਅੰਪਾਇਰ ਆਸਟਰੇਲੀਆ ’ਚ ਹੋਣ ਵਾਲੇ ਆਈਸੀਸੀ ਟੀ-20 ਵਿਸ਼ਵ ਕੱਪ ’ਚ ਅੰਪਾਇਰ ਹੋਣਗੇ। ਮੈਨਨ ਆਈਸੀਸੀ ਅੰਪਾਇਰਾਂ ਦੇ ਇਲੀਟ ਪੈਨਲ ਵਿਚ ਇੱਕੋ-ਇੱਕ ਭਾਰਤੀ ਹਨ। ਉਹ ਆਸਟਰੇਲੀਆ ਪਹੁੰਚ ਚੁੱਕੇ ਹਨ। ਆਈਸੀਸੀ ਨੇ ਟੂਰਨਾਮੈਂਟ ਦੇ ਪਹਿਲੇ ਗੇੜ ਅਤੇ ਸੁਪਰ 12 ਪੜਾਅ ਲਈ ਅਧਿਕਾਰੀਆਂ ਦਾ ਐਲਾਨ ਕਰ ਦਿੱਤਾ ਹੈ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, “ਟੂਰਨਾਮੈਂਟ ਵਿੱਚ ਕੁੱਲ 16 ਅੰਪਾਇਰ ਹੋਣਗੇ। ਰਿਚਰਡ ਕੇਟਲਬਰੋ, ਨਿਤਿਨ ਮੈਨਨ, ਕੁਮਾਰ ਧਰਮਸੇਨਾ ਅਤੇ ਮਰਾਇਸ ਇਰਾਸਮਸ ਨੇ 2021 ਫਾਈਨਲ ਵਿੱਚ ਵੀ ਅੰਪਾਇਰਿੰਗ ਕੀਤੀ ਸੀ, ਜਦੋਂ ਆਸਟਰੇਲੀਆ ਨੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ ਸੀ।’’

You must be logged in to post a comment Login