ਡੋਨੇਟਸਕ (ਬਿਊਰੋ): ਰੂਸ ਅਤੇ ਯੂਕਰੇਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਪੁਤਿਨ ਨੇ ਯੂਕਰੇਨ ਦੇ ਬਾਗੀ ਇਲਾਕਿਆਂ ਡੋਨੇਟਸਕ ਅਤੇ ਲੁਹਾਨਸਕ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ, ਜਿਸ ਨੇ ਰਾਤੋ-ਰਾਤ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਪੁਤਿਨ ਨੇ ਦੋਵਾਂ ਖੇਤਰਾਂ ਵਿਚ ਫ਼ੌਜਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ। ਅਜਿਹੇ ‘ਚ ਮੰਨਿਆ ਜਾ ਰਿਹਾ ਹੈ ਕਿ ਹੁਣ ਰੂਸ ਇਸ ਕਦਮ ਰਾਹੀਂ ਯੂਕਰੇਨ ‘ਤੇ ਹਮਲਾ ਕਰਨ ਲਈ ਤਿਆਰ ਹੈ। ਪੱਛਮੀ ਦੇਸ਼ਾਂ ਵਿਚਾਲੇ ਵੀ ਤਣਾਅ ਵਧ ਗਿਆ ਹੈ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਰੂਸ ਆਸਾਨੀ ਨਾਲ ਆਪਣੇ ਹਥਿਆਰ ਅਤੇ ਫ਼ੌਜੀ ਇੱਥੇ ਤਾਇਨਾਤ ਕਰ ਸਕੇਗਾ।ਯੂਕਰੇਨ ਵਿਚ ਰੂਸੀ ਫੌ਼ਜੀਆਂ ਤੋਂ ਇਲਾਵਾ ਤੋਪ ਅਤੇ ਟੈਂਕਾਂ ਦੀ ਤਾਇਨਾਤੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਪੁਤਿਨ ਨੇ ਰਾਸ਼ਟਰਪਤੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਫ਼ੌਜੀਆਂ ਦੀ ਤਾਇਨਾਤੀ ਦਾ ਐਲਾਨ ਕੀਤਾ। ਇਸ ਨਾਲ ਰੂਸ ਲਈ ਮਾਸਕੋ ਸਮਰਥਿਤ ਵਿਦਰੋਹੀਆਂ ਅਤੇ ਯੂਕਰੇਨੀ ਬਲਾਂ ਵਿਚਾਲੇ ਸੰਘਰਸ਼ ਲਈ ਖੁੱਲ੍ਹੇਆਮ ਬਲ ਅਤੇ ਹਥਿਆਰ ਭੇਜਣ ਦਾ ਰਸਤਾ ਸਾਫ ਹੋ ਗਿਆ ਹੈ। ਇਸ ਸਮੇਂ ਰੂਸ ਦੇ ਯੂਕਰੇਨ ਨਾਲ ਲੱਗਦੀ ਸਰਹੱਦ ‘ਤੇ 1,90,000 ਸੈਨਿਕ ਤਾਇਨਾਤ ਹਨ। ਹਾਲਾਂਕਿ ਰੂਸ ‘ਤੇ ਲਗਾਤਾਰ ਯੁੱਧ ਭੜਕਾਉਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਪਰ ਮਾਸਕੋ ਦਾ ਕਹਿਣਾ ਹੈ ਕਿ ਉਹ ਅਜਿਹਾ ਨਹੀਂ ਕਰਨ ਜਾ ਰਿਹਾ ਹੈ। ਅਜਿਹੇ ‘ਚ ਆਓ ਜਾਣਦੇ ਹਾਂ ਕਿ ਵੱਖਵਾਦੀ ਇਲਾਕਿਆਂ ਨੂੰ ਮਾਨਤਾ ਦੇਣ ਦਾ ਕੀ ਮਤਲਬ ਹੈ?

You must be logged in to post a comment Login