ਡਕਾਲਾ ਪੁਲਿਸ ਵਲੋਂ ਭੁੱਕੀ ਸਮੱਗਲਰ ਕਾਬੂ

ਡਕਾਲਾ ਪੁਲਿਸ ਵਲੋਂ ਭੁੱਕੀ ਸਮੱਗਲਰ ਕਾਬੂ

ਪਟਿਆਲਾ, 10 ਮਈ (ਪ. ਪ.)- ਡਕਾਲਾ ਪੁਲਿਸ ਵਲੋਂ ਦੋ ਭੁੱਕੀ ਸਮੱਗਲਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਡਕਾਲਾ ਚੌਂਕੀ ਇੰਚਾਰਜ ਮਨਜਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਡਕਾਲਾ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ ਇਕ ਸ਼ੱਕੀ ਵਿਅਕਤੀ ਦਿਖਾਈ ਦਿੱਤਾ, ਜਿਸ ਦੇ ਹੱਥ ਵਿਚ ਝੋਲਾ ਫੜਿਆ ਹੋਇਆ ਸੀ। ਪੁਲਿਸ ਵਲੋਂ ਰੋਕਣ ’ਤੇ ਉਸ ਨੇ ਆਪਣਾ ਸਰਦੂਲ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਤ੍ਰਿਪੜੀ ਦੱਸਿਆ ਅਤੇ ਪੁਲਿਸ ਦਾ ਸ਼ੱਕ ਉਸ ਸਮੇਂ ਸਹੀ ਸਾਬਤ ਹੋਇਆ, ਜਦੋਂ ਉਸ ਕੋਲ ਮੌਜੂਦ ਝੋਲੇ ਵਿਚੋਂ ਭੁੱਕੀ ਬਰਾਮਦ ਹੋਈ। ਉਕਤ ਦੋਸ਼ੀ ਖਿਲਾਫ ਥਾਣਾ ਪਸਿਆਣਾ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਧਾਰਾ 15, 29, 61, 85 ਤਹਿਤ ਮਿਤੀ 6.5.2022 ਨੂੰ ਮੁਕੱਦਮਾ ਦਰਜ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਪੁੱਛ-ਪੜਤਾਲ ਉਕਤ ਦੋਸ਼ੀ ਨੇ ਦੱਸਿਆ ਕਿ ਇਹ ਭੁੱਕੀ ਉਹ ਵਿੱਕੀ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਤਰੈਂ ਤੋਂ ਖਰੀਦ ਕੇ ਲਿਆਇਆ ਸੀ, ਜਿਸ ਨੂੰ ਮੁਕੱਦਮੇਮ ਵਿਚ ਨਾਮਜਦ ਕਰਕੇ ਕੇਂਦਰੀ ਜੇਲ ਪਟਿਆਲਾ ਬੰਦ ਕਰਵਾਇਆ ਗਿਆ। ਇਸ ਸਬੰਧੀ ਚੌਂਕੀ ਇੰਚਾਰਜ ਏ. ਐਸ. ਆਈ. ਮਨਜਿੰਦਰ ਸਿੰਘ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਤੇ ਨਸ਼ਾ ਸਮੱਗਲਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਵਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਪਬਲਿਕ ਨੂੰ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ।

You must be logged in to post a comment Login