ਡਾਕਟਰਾਂ ਦੀ ਹੜਤਾਲ ਕਾਰਨ ਨਵਜੰਮੇ ਬੱਚੇ ਦੀ ਮੌਤ

ਡਾਕਟਰਾਂ ਦੀ ਹੜਤਾਲ ਕਾਰਨ ਨਵਜੰਮੇ ਬੱਚੇ ਦੀ ਮੌਤ

ਕੋਲਕਾਤਾ : ਪੱਛਮ ਬੰਗਾਲ ‘ਚ ਡਾਕਟਰਾਂ ਅਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਵਿਚਕਾਰ ਤਕਰਾਰਬਾਜ਼ੀ ਦਾ ਖ਼ਮਿਆਜ਼ਾ ਹੁਣ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਡਾਕਟਰਾਂ ਦੇ ਹੜਤਾਲ ‘ਤੇ ਚਲੇ ਜਾਣ ਕਾਰਨ ਸੂਬੇ ‘ਚ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਹਸਪਤਾਲ ‘ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਅਜਿਹੇ ਮਰੀਜ਼ ਵੀ ਹਨ ਜਿਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ। ਸਮੇਂ ‘ਤੇ ਇਲਾਜ ਨਾ ਮਿਲਣ ਕਾਰਨ ਮਰੀਜ਼ ਬੇਹਾਲ ਹਨ ਅਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਵਿਚਕਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਇਕ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ ‘ਚ ਦਮ ਤੋੜ ਦਿੱਤਾ।
ਇਕ ਅਖ਼ਬਾਰ ਦੀ ਫ਼ੋਟੋਗ੍ਰਾਫ਼ਰ ਦਮਿਯੰਤੀ ਦੱਤਾ ਨੇ ਪੱਛਮ ਬੰਗਾਲ ਦੇ ਹਸਪਤਾਲਾਂ ‘ਚ ਇਲਾਜ ਨਾ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਕਿਹੜੀਆਂ ਮੁਸ਼ਕਲਾਂ ‘ਚੋਂ ਲੰਘਣਾ ਪੈ ਰਿਹਾ ਹੈ, ਉਸ ਬਾਰੇ ਦੱਸਣ ਲਈ ਇਕ ਤਸਵੀਰ ਪੋਸਟ ਕੀਤੀ ਹੈ। ਦੱਤਾ ਨੇ ਆਪਣੇ ਇਕ ਟਵੀਟ ‘ਚ ਕਿਹਾ ਹੈ ਕਿ ਡਾਕਟਰਾਂ ਵੱਲੋਂ ਇਲਾਜ ਤੋਂ ਇਨਕਾਰ ਕੀਤੇ ਜਾਣ ‘ਤੇ ਪਿਓ ਦੇ ਹੱਥਾਂ ‘ਚ ਨਵਜੰਮੇ ਬੱਚੇ ਦੀ ਮੌਤ ਹੋ ਗਈ।

You must be logged in to post a comment Login