ਡਾ. ਸਮਰਾ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਹੁਕਰੋੜੀ ਹੀਰਿਆਂ ਦਾ ਹਾਰ ਭੇਟ

ਡਾ. ਸਮਰਾ ਵੱਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਬਹੁਕਰੋੜੀ ਹੀਰਿਆਂ ਦਾ ਹਾਰ ਭੇਟ

ਕਰਤਾਰਪੁਰ, 3 ਜਨਵਰੀ- ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਹਸਪਤਾਲ ਕਰਤਾਰਪੁਰ ਦੇ ਸੰਚਾਲਕ ਡਾ. ਗੁਰਵਿੰਦਰ ਸਿੰਘ ਸਮਰਾ ਨੇ ਬੇਸ਼ਕੀਮਤੀ ਹੀਰਿਆਂ ਨਾਲ ਜੜਿਆ ਹਾਰ ਅਤੇ ਤਿੰਨ ਫੁੱਟ ਲੰਬੀ ਸੋਨੇ ਦੀ ਕਿਰਪਾਨ ਗੁਰਦੁਆਰਾ ਕਮੇਟੀ ਦੀ ਹਾਜ਼ਰੀ ਵਿੱਚ ਭੇਟ ਕੀਤੀ। ਇਸ ਤੋਂ ਪਹਿਲਾਂ ਉਹ ਸੁੱਖ ਆਸਣ ਲਈ ਸੋਨੇ ਦੀ ਕਢਾਈ ਨਾਲ ਤਿਆਰ ਕੀਤੀ ਰਜਾਈ ਅਤੇ ਰੁਮਾਲਾ ਵੀ ਭੇਟ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਡਾ. ਸਮਰਾ ਕਰਤਾਰਪੁਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਦਾ ਕਰਤਾਰਪੁਰ ਵਿਚ ਆਪਣਾ ਹਸਪਤਾਲ ਵੀ ਹੈ।

You must be logged in to post a comment Login