ਡੇਰਾਬੱਸੀ: ਰਸਾਇਣ ਫੈਕਟਰੀ ’ਚ ਡਰੱਮ ਫਟਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ

ਡੇਰਾਬੱਸੀ: ਰਸਾਇਣ ਫੈਕਟਰੀ ’ਚ ਡਰੱਮ ਫਟਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋਇਆ

ਡੇਰਾਬੱਸੀ, 19 ਮਈ- ਇਥੋਂ ਦੀ ਬਰਵਾਲਾ ਰੋਡ ’ਤੇ ਸਥਿਤ ਸੌਰਵ ਕੈਮੀਕਲ ਫੈਕਟਰੀ ਵਿੱਚ ਲੰਘੀ ਦੇਰ ਰਾਤ ਰਸਾਇਣ ਡਰੱਮ ਫਟਣ ਕਾਰਨ ਲੋਕਾਂ ਨੂੰ ਭਾਜੜਾਂ ਪੈ ਗਈਆਂ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ’ਤੇ ਕਾਬੂ ਪਾਇਆ। ਪਿੰਡ ਸੈਦਪੁਰਾ ਸਥਿਤ ਯੂਨਿਟ 1 ਵਿੱਚ ਲੰਘੀ ਰਾਤ 11 ਵਜੇ ਕੰਮ ਕਰਦੇ ਹੋਏ ਕੈਮੀਕਲ ਦਾ ਡਰੱਮ ਫੱਟ ਗਿਆ, ਜਿਸ ਵਿਚੋਂ ਗੈਸ ਨਿਕਲਣ ਲੱਗੀ। ਇਹ ਨੇੜਲੇ ਰਿਹਾਇਸ਼ੀ ਇਲਾਕੇ ਵਿੱਚ ਫੈਲ ਗਈ ਤੇ ਲੋਕਾਂ ਨੂੰ ਅੱਖਾਂ ਵਿੱਚ ਜਲਣ ਤੇ ਸਾਹ ਲੈਣ ਵਿਚ ਦਿੱਕਤ ਆਉਣ ਲੱਗੀ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਸਥਿਤੀ ਨੂੰ ਡੇਢ ਘੰਟੇ ਵਿਚ ਕਾਬੂ ਕੀਤਾ, ਜਿਸ ਮਗਰੋਂ ਲੋਕਾਂ ਨੇ ਸੁੱਖ ਦਾ ਸਾਹ ਲਿਆ।

You must be logged in to post a comment Login