ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਹੋਰ ਮੁਸ਼ਕਿਲਾਂ

ਡੇਰਾ ਮੁਖੀ ਰਾਮ ਰਹੀਮ ਦੀਆਂ ਵਧੀਆਂ ਹੋਰ ਮੁਸ਼ਕਿਲਾਂ

ਪੰਚਕੂਲਾ- ‘ਸਾਧਵੀ ਯੌਨ ਸ਼ੋਸ਼ਣ’ ਮਾਮਲੇ ‘ਚ 20 ਸਾਲ ਦੀ ਜੇਲ ਕੱਟ ਰਹੇ ਡੇਰਾ ਮੁਖੀ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਪੰਚਕੂਲਾ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਡੇਰੇ ‘ਚ 400 ਸਾਧੂਆਂ ਨੂੰ ਨਾਮਰਦ ਬਣਾਉਣ ਦੇ ਮਾਮਲੇ ‘ਚ ਗੁਰਮੀਤ ਸਮੇਤ ਡਾ. ਐੈੱਸ.ਪੀ. ਇੰਸਾਂ ਅਤੇ ਡਾ. ਪੰਕਜ ਗਰਗ ‘ਤੇ ਦੋਸ਼ ਤੈਅ ਕਰ ਦਿੱਤੇ ਹਨ। ਤਿੰਨਾਂ ਦੇ ਖਿਲਾਫ ਆਈ.ਪੀ.ਐੱਸ. ਦੀ ਧਾਰਾ 326 (ਨਿਪੁੰਸਕ ਬਣਾਉਣ), 417 (ਧੋਖਾਧੜੀ), 120ਬੀ (ਅਪਰਾਧਕ ਸਾਜ਼ਿਸ਼) ਅਤੇ 506 (ਡਰਾਉਣ, ਧਮਕਾਉਣ) ਤਹਿਤ ਕੇਸ ਚਲੇਗਾ। ਅਗਲੀ ਸੁਣਵਾਈ 17 ਅਗਸਤ ਨੂੰ ਹੋਵੇਗੀ। ਸ਼ੁੱਕਰਵਾਰ ਨੂੰ ਡਾ. ਇੰਸਾਂ ਅਤੇ ਡਾ. ਗਰਗ ਕੋਰਟ ‘ਚ ਪੇਸ਼ ਹੋਏ, ਜਦੋਂਕਿ ਗੁਰਮੀਤ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ। ਬਚਾਅ ਪੱਖ ਨੇ ਧਾਰਾ 326, 417 ਅਤੇ 120ਬੀ ਹਟਾਉਣ ਦੀ ਦਲੀਲ ਦਿੱਤੀ ਅਤੇ ਕਿਹਾ- ਇਸ ਮਾਮਲੇ ‘ਚ 326 ਤਹਿਤ ਕੇਸ ਦਰਜ ਹੋਇਆ ਹੈ, ਜੋ ਕਿ ਗਲਤ ਹੈ ਕਿਉਂਕਿ ਇਹ ਧਾਰਾ ਖਤਰਨਾਕ ਹਥਿਆਰਾਂ ਦੇ ਇਸਤੇਮਾਲ ਕਰਨ ‘ਤੇ ਲੱਗਦੀ ਹੈ। ਜਿਥੋ ਤੱਕ ਜਿਨ੍ਹਾਂ ਲੋਕਾਂ ਨੂੰ ਨਾਮਰਦ ਬਣਾਉਣ ਦੀ ਗੱਲ, ਉਨ੍ਹਾਂ ਦੇ ਸਰਜੀਕਲ ਅਪਰੇਸ਼ਨ ਹੋਏ ਹਨ, ਨਾਲ ਹੀ ਕਿਹਾ ਕਿ ਇਸ ‘ਚ ਗੁਰਮੀਤ ਰਾਮ ਦਾ ਕੋਈ ਰੋਲ ਨਹੀਂ ਸੀ।

You must be logged in to post a comment Login