ਡੋਨਲਡ ਟਰੰਪ ਤੁਰੇ ਭਾਰਤੀ ਲੋਕ ਲੁਭਾਊ ਸਿਆਸਤ ਦੇ ਰਾਹ

ਡੋਨਲਡ ਟਰੰਪ ਤੁਰੇ ਭਾਰਤੀ ਲੋਕ ਲੁਭਾਊ ਸਿਆਸਤ ਦੇ ਰਾਹ

ਚੰਡੀਗੜ੍ਹ, 11 ਅਕਤੂਬਰ : ਭਾਰਤ ਵਾਂਗ ਅਮਰੀਕਾ ਦੇ ਰਾਸ਼ਟਰਪਤੀ ਚੋਣਾਂ ਵਿੱਚ ਵੀ ਬਿਜਲੀ ਦਾ ਮੁੱਦਾ ਉੱਠਣ ਲੱਗਿਆ ਹੈ, ਜਿਸਦੇ ਚਲਦਿਆਂ ਉਥੋਂ ਦੇ ਆਗੂ ਹੁਣ ਭਾਰਤੀ ਲੋਕ ਲੁਭਾਊ ਸਿਆਸਤ ਦੇ ਦਾਅ ਪੇਚ ਵਰਤਣ ਲੱਗੇ ਹਨ। ਅਮਰੀਕਾ (US Elections) ਵਿਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ (Donald Trump) ਨੇ ਲੋਕਾਂ ਨਾਲ ਇਸੇ ਤਰ੍ਹਾਂ ਦਾ ਇਕ ਵੱਡਾ ਵਾਅਦਾ ਕੀਤਾ ਹੈ।ਉਨ੍ਹਾਂ ਆਪਣੇ ‘ਐਕਸ’ ’ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਨ੍ਹਾਂ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਨੇ ਕਿਹਾ ਕਿ ਜੇ ਉਹ ਰਾਸ਼ਟਰਪਤੀ ਬਣਦੇ ਹਨ ਤਾਂ 12 ਮਹੀਨਿਆਂ ਦੇ ਅੰਦਰ ਅੰਦਰ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਅੱਧੀਆਂ ਕਰ ਦੇਣਗੇ।

ਆਪਣੀ ਯੋਜਨਾ ਦੇ ਮੁੱਖ ਨੁਕਤੇ ਦੱਸਦਿਆਂ ਟਰੰਪ (Donald Trump) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਵਿਚ ਬਿਜਲੀ ਉਤਪਾਦਨ ਸਮਰੱਥਾ ਨੂੰ ਦੁੱਗਣਾ ਕਰੇਗੀ। ਉਨ੍ਹਾਂ ਅਨੁਸਾਰ ਇਹ ਕਦਮ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ, ਜਿਸ ਨਾਲ ਅਮਰੀਕਾ ਅਤੇ ਖਾਸ ਕਰਕੇ ਮਿਸ਼ੀਗਨ ਨੂੰ ਦੁਨੀਆ ਵਿੱਚ ਫੈਕਟਰੀਆਂ ਅਤੇ ਉਦਯੋਗਾਂ ਲਈ ਸਭ ਤੋਂ ਆਕਰਸ਼ਕ ਸਥਾਨ ਬਣਾਇਆ ਜਾਵੇਗਾ। ਟਰੰਪ (Donald Trump) ਦਾ ਇਹ ਵੀ ਮੰਨਣਾ ਹੈ ਕਿ ਊਰਜਾ ਅਤੇ ਬਿਜਲੀ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਨਾਲ ਮਹਿੰਗਾਈ ਘਟੇਗੀ। ਉਸ ਦੀ ਨੀਤੀ ਊਰਜਾ ਖੇਤਰ ’ਤੇ ਕੇਂਦਰਿਤ ਹੈ, ਜਿਸ ਨਾਲ ਉਤਪਾਦਨ ਦੀ ਲਾਗਤ ਘਟੇਗੀ ਅਤੇ ਖਪਤਕਾਰ ਵਸਤੂਆਂ ਦੀਆਂ ਕੀਮਤਾਂ ਵੀ ਘਟ ਜਾਣਗੀਆਂ।

You must be logged in to post a comment Login