ਡੋਮੀਨਿਕ ਗਣਰਾਜ ’ਚ ਲਾਪਤਾ ਭਾਰਤੀ ਵਿਦਿਆਰਥਣ ਮਾਮਲੇ ’ਚ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’ ਜਾਰੀ

ਡੋਮੀਨਿਕ ਗਣਰਾਜ ’ਚ ਲਾਪਤਾ ਭਾਰਤੀ ਵਿਦਿਆਰਥਣ ਮਾਮਲੇ ’ਚ ਇੰਟਰਪੋਲ ਵੱਲੋਂ ‘ਯੈਲੋ ਨੋਟਿਸ’ ਜਾਰੀ

ਨਵੀਂ ਦਿੱਲੀ, 17 ਮਾਰਚ : ਇੰਟਰਪੋਲ ਨੇ ਡੋਮੀਨਿਕ ਗਣਰਾਜ ਵਿਚ 20 ਸਾਲਾ ਭਾਰਤੀ ਵਿਦਿਆਰਥਣ ਦੀ ਗੁੰਮਸ਼ੁਦਗੀ ਮਾਮਲੇ ਵਿਚ ‘ਯੈਲੋ ਨੋਟਿਸ’ ਜਾਰੀ ਕਰਕੇ ਆਲਮੀ ਪੱਧਰ ’ਤੇ ਏਜੰਸੀਆਂ ਨੂੰ ਚੌਕਸ ਕੀਤਾ ਹੈ। ‘ਯੈਲੋ ਨੋਟਿਸ’ ਗੁੰਮਸ਼ੁਦਾ ਵਿਅਕਤੀ ਲਈ ਆਲਮੀ ਪੁਲੀਸ ਅਲਰਟ ਹੈ। ਯੈਲੋ ਨੋਟਿਸ ਕਾਨੂੰਨ ਏਜੰਸੀਆਂ ਲਈ ਇਕ ਅਹਿਮ ਸੰਦ ਹੈ, ਜੋ ਲਾਪਤਾ ਵਿਅਕਤੀ ਨੂੰ ਲੱਭਣ ਦੀਆਂ ਸੰਭਾਵਨਾਵਾਂ ਨੂੰ ਵਧਾ ਸਕਦਾ ਹੈ, ਖਾਸ ਕਰਕੇ ਉਦੋਂ ਜਦੋਂ ਇਹ ਸੰਭਾਵਨਾ ਹੈ ਕਿ ਸਬੰਧਤ ਵਿਅਕਤੀ ਵਿਦੇਸ਼ ਯਾਤਰਾ ਕਰ ਸਕਦਾ ਹੈ, ਜਾਂ ਉਸ ਨੂੰ ਕਿਸੇ ਹੋਰ ਮੁਲਕ ਲਿਜਾਇਆ ਜਾ ਸਕਦਾ ਹੈ। ਸੁਦੀਕਸ਼ਾ ਕੋਨਾਨਕੀ, ਜੋ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਹੈ ਤੇ ਪਿਟਸਬਰਗ ਯੂਨਵਰਸਿਟੀ ਦੀ ਵਿਦਿਆਰਥਣ ਹੈ, 6 ਮਾਰਚ ਨੂੰ ਪੁੰਟਾ ਕਾਨਾ ਵਿਚ ਹੋਟਲ ਦੇ ਬਾਹਰ ਬੀਚ ’ਤੇ ਘੁੰਮਦਿਆਂ ਲਾਪਤਾ ਹੋ ਗਈ ਸੀ।

You must be logged in to post a comment Login