ਤਕਨੀਕੀ ਨੁਕਸ ਕਾਰਨ ਇੰਸਟਾਗ੍ਰਾਮ ਸੇਵਾਵਾਂ ਪ੍ਰਭਾਵਿਤ

ਤਕਨੀਕੀ ਨੁਕਸ ਕਾਰਨ ਇੰਸਟਾਗ੍ਰਾਮ ਸੇਵਾਵਾਂ ਪ੍ਰਭਾਵਿਤ

ਨਵੀਂ ਦਿੱਲੀ, 9 ਜੂਨ- ਮੇਟਾ ਦੀ ਮਾਲਕੀ ਵਾਲੇ ਸ਼ੋਸ਼ਲ ਨੈਟਵਰਕਿੰਗ ਪਲੈਟਫਾਰਮ ‘ਇੰਸਟਾਗ੍ਰਾਮ’ ਦਾ ਸਰਵਰ ਅੱਜ ਕੁੱਝ ਸਮੇਂ ਲਈ ਬੰਦ ਹੋ ਗਿਆ ਜਿਸ ਕਾਰਨ ਭਾਰਤ ਸਮੇਤ ਆਲਮੀ ਪੱਧਰ ’ਤੇ ਹਜ਼ਾਰਾਂ ਵਰਤੋਂਕਾਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇੰਸਟਾਗ੍ਰਾਮ ਨੇ ਕਿਹਾ ਕਿ ਤਕਨੀਕੀ ਨੁਕਸ ਕਾਰਨ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਆਨਲਾਈਨ ਸਾਈਟਾਂ (ਆਊਟੇਜਿਜ਼) ਦੀ ਨਿਗਰਾਨੀ ਕਰਨ ਵਾਲੇ ‘ਡਾਊਨਡਿਟੈਕਟਰ’ ਮੁਤਾਬਕ ਐਪ ’ਤੇ 44 ਫੀਸਦੀ, ਵੈੱਬਸਾਈਟ ’ਤੇ 32 ਫੀਸਦੀ ਅਤੇ ਸਰਵਰ ਕੁਨੈਕਸ਼ਨ ’ਤੇ 24 ਫੀਸਦੀ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। –

You must be logged in to post a comment Login