ਤਲਵੰਡੀ ਸਾਬੋ ’ਚ ਕਿਸਾਨਾਂ ਨੇ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ

ਤਲਵੰਡੀ ਸਾਬੋ ’ਚ ਕਿਸਾਨਾਂ ਨੇ ਪਰਮਪਾਲ ਕੌਰ ਮਲੂਕਾ ਦਾ ਵਿਰੋਧ ਕੀਤਾ

ਤਲਵੰਡੀ ਸਾਬੋ, 17 ਮਈ- ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਤਲਵੰਡੀ ਸਾਬੋ ਹਲਕੇ ਵਿੱਚ ਅੱਜ ਚੋਣ ਪ੍ਰਚਾਰ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਸ੍ਰੀਮਤੀ ਮਲੂਕਾ ਨੇ ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਬੰਗੀ, ਭਾਗੀਵਾਂਦਰ, ਨੱਤ, ਬਹਿਮਣ ਜੱਸਾ ਸਿੰਘ ਪਿੰਡਾਂ ਤੋਂ ਇਲਾਵਾ ਸ਼ਹਿਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕਰਨ ਆਉਣਾ ਸੀ। ਇਸ ਬਾਰੇ ਜਦ ਬੀਕੇਯੂ(ਉਗਰਾਹਾਂ) ਨੂੰ ਪਤਾ ਲੱਗਾ ਤਾਂ ਬਲਾਕ ਜਨਰਲ ਸਕੱਤਰ ਹਰਪ੍ਰੀਤ ਸਿੰਘ ਚੱਠੇਵਾਲਾ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨ ਭਾਜਪਾ ਉਮੀਦਵਾਰ ਦਾ ਵਿਰੋਧ ਕਰਨ ਲਈ ਸਥਾਨਕ ਕਾਲਜ ਰੋਡ ਸਥਿਤ ਐੱਸਸੀ ਧਰਮਸ਼ਾਲਾ ਨੇੜੇ ਪਹੁੰਚ ਗਏ, ਜਿੱਥੇ ਪਰਮਪਾਲ ਕੌਰ ਮਲੂਕਾ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ ਪਰ ਪੁਲੀਸ ਨੇ ਧਰਮਸ਼ਾਲਾ ਤੋਂ ਕੁੱਝ ਦੂਰੀ ’ਤੇ ਬੈਰੀਕੇਡ ਅਤੇ ਹੋਰ ਰੋਕਾਂ ਲਾ ਕੇ ਪਹਿਲਾਂ ਹੀ ਕਿਸਾਨਾਂ ਨੂੰ ਅੱਗੇ ਜਾਣ ਤੋ ਰੋਕ ਲਿਆ। ਉਨ੍ਹਾਂ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਾਂਤਮਾਈ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਾਕ ਆਗੂ ਕਲੱਤਰ ਸਿੰਘ ਕਲਾਲਵਾਲਾ, ਮੋਹਣ ਸਿੰਘ ਚੱਠੇਵਾਲਾ, ਗੁਰਜੀਤ ਸਿੰਘ ਬੰਗੇਹਰ, ਜਸਵੀਰ ਮੌੜ, ਕਾਲਾ ਸਿੰਘ, ਜਸਵੀਰ ਸਿੰਘ ਲੇਲੇਵਾਲਾ ਹਾਜ਼ਰ ਸਨ।

You must be logged in to post a comment Login