ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦਾ ਕੰਮ ਠੱਪ

ਤਹਿਸੀਲਦਾਰਾਂ ਵੱਲੋਂ ਰਜਿਸਟਰੀਆਂ ਦਾ ਕੰਮ ਠੱਪ

ਸ੍ਰੀ ਮੁਕਤਸਰ ਸਾਹਿਬ, 4 ਮਾਰਚ- ਤਹਿਸੀਲਦਾਰਾਂ ਦੀ ਜਥੇਬੰਦੀ ਵੱਲੋਂ ਰਜਿਸਟਰੀਆਂ ਦਾ ਕੰਮ ਨਾ ਕਰਕੇ ਚੌਕਸੀ ਵਿਭਾਗ ਖਿਲਾਫ ਵਿੱਢੇ ਰੋਸ ਤਹਿਤ ਮੁਕਤਸਰ ਜ਼ਿਲ੍ਹੇ ਦੀਆਂ ਤਹਿਸੀਲਾਂ ਵਿੱਚ ਅੱਜ ਦੂਜੇ ਦਿਨ ਵੀ ਜ਼ਮੀਨਾਂ ਦੀਆਂ ਰਜਿਸਟਰੀਆਂ ਦਾ ਕੰਮ ਠੱਪ ਰਿਹਾ। ਇਸ ਦੌਰਾਨ ਰਜਿਸਟਰੀਆਂ ਕਰਾਉਣ ਲਈ ਜਿਨ੍ਹਾਂ ਇਕਰਾਰਨਾਮਿਆਂ ਦੀ ਮਿਆਦ ਖ਼ਤਮ ਹੋ ਗਈ ਹੈ, ਉਨ੍ਹਾਂ ਲਈ ਭਾਰੀ ਦਿੱਕਤ ਪੈਦਾ ਹੋ ਗਈ ਹੈ। ਜਿਨ੍ਹਾਂ ਨੇ ਜ਼ਮੀਨ ਵੇਚ ਕੇ ਬੱਚਿਆਂ ਦਾ ਵਿਆਹ ਆਦਿ ਜਾਂ ਕੋਈ ਹੋਰ ਕੰਮ ਕਰਨਾ ਸੀ, ਉਨ੍ਹਾਂ ਦੀਆਂ ਰਜਿਸਟਰੀਆਂ ਨਾ ਹੋਣ ਕਰ ਕੇ ਉਹ ਵੀ ਪ੍ਰੇਸ਼ਾਨ ਹੋ ਗਏ ਹਨ। ਪ੍ਰਾਪਰਟੀ ਦੇ ਧੰਦੇ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਈ ਸੌਦੇ ਖਰਾਬ ਹੋ ਗਏ ਹਨ। ਉਨ੍ਹਾਂ ਕਿਹਾ ਕਿ ਤਹਿਸੀਲਦਾਰਾਂ ਵੱਲੋਂ ਇਸ ਤਰ੍ਹਾਂ ਰਜਿਸਟਰੀਆਂ ਦਾ ਕੰਮ ਰੋਕਣਾ ਬਹੁਤ ਗਲਤ ਹੈ, ਸਰਕਾਰ ਨੂੰ ਪੁਖ਼ਤਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਦੌਰਾਨ ਮੁਕਤਸਰ ਤਹਿਸੀਲ ਦਫਤਰ ਵਿੱਚ ਜਾ ਕੇ ਪਤਾ ਲੱਗਿਆ ਕਿ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਆਪੋ-ਆਪਣੇ ਦਫਤਰਾਂ ’ਚ ਬੈਠੇ ਸਨ ਅਤੇ ਉਨ੍ਹਾਂ ਰਜਿਸਟਰੀਆਂ ਤੋਂ ਬਿਨਾਂ ਹੋਰ ਕੰਮ ਕੀਤੇ। ਅਦਾਲਤ ਵੀ ਲਾਈ।

You must be logged in to post a comment Login