ਤਾਂਘਾ

ਤਾਂਘਾ

ਵੀਰਾਂ ਅਤੇ ਭੈਣਾਂ ਦੇ ਤਿਉਹਾਰ ਰੱਖੜੀ ਦੇ ਮੌਕੇ ਤੇ ਰਚਨਾ।

ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ,
ਸੋਹਣੇ ਜਿਹੇ ਗੁੱਟਾਂ ਉੱਤੇ, ਰੱਖੜੀਆਂ ਨੂੰ ਹੈ ਸਜਾਉਣਾ ।
ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ।

ਇਹ ਧਾਗੇ ਦੀਆਂ ਤੰਦਾਂ ਨੇ ਇਹਨਾਂ ਨੂੰ ਨਾ ਜਾਣੋ,
ਇਨ੍ਹਾਂ ਵਿੱਚ ਸਮੋਏ ਹੋਏ ਪਿਆਰ ਨੂੰ ਮਾਣੋ,
ਦੋੜ ਭੱਜ ਲੱਗੀ ਜਿੰਦਗੀ ਚ ਰਿਸ਼ਤਿਆਂ ਦੀ ਕਦਰ ਪਛਾਣੋ,
ਧੀਆਂ ਭੈਣਾਂ ਦੇ ਪਿਆਰੇ ਰਿਸ਼ਤੇ ਨੂੰ ਸਦਾਂ ਹੀ ਨਿਭਾਉਣਾ।
ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ।

ਆਪ ਜਿਸ ਹਾਲ ਚ ਵੀ ਹੋਣ ਰਹਿੰਦੀਆਂ,
ਦਿਨ ਔਖੇ ਕਈ ਵਾਰ ਭੈਣਾਂ ਸਹਿੰਦੀਆਂ,
ਰਤਾ ਵੀ ਨਾ ਮੁੂੰਹੋਂ ਇਹ ਕਦੇ ਕੁੱਝ ਕਹਿੰਦੀਆਂ,
ਦੁੱਖਾਂ ਨੂੰ ਸਿੱਖਿਆ ਹੈ ਸਦਾਂ ਇਨ੍ਹਾਂ ਨੇ ਲੁਕਾਉਣਾ।
ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ।

ਬਸਦੇ ਰੱਖੀਂ ਸਦਾਂ ਰੱਬਾਂ ਭੈਣਾਂ ਤੇ ਵੀਰਾਂ ਨੂੰ,
ਤਰਸੇ ਨਾ ਭੈਣ ਕੋਈ ਰੱਖੜੀ ਬੰਨਾ ਮੈਂ ਕਿਸ ਨੂੰ,
ਰੱਖੀਂ ਤੂੰ ਸਲਾਮਤ ਭਾਈਆਂ ਭੈਣਾਂ ਦੀਆਂ ਜੋੜੀਆਂ ਨੂੰ,
ੋਫ਼ਕੀਰਾੋ ਪੈਣ ਨਾ ਵਿਛੋੜੇ ਕਦੇ ਪਿਆਰ ਨੂੰ ਵਧਾਉਣਾ,
ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ।
ਸੋਹਣੇ ਜਿਹੇ ਗੁੱਟਾਂ ਉੱਤੇ, ਰੱਖੜੀਆਂ ਨੂੰ ਹੈ ਸਜਾਉਣਾ ।
ਲੱਗੀਆਂ ਨੇ ਤਾਂਘਾ ਭੈਣਾਂ ਨੂੰ, ਅੱਜ ਵੀਰਾਂ ਨੇ ਹੈ ਆਉਣਾ।

ਵਿਨੋਦ ਫ਼ਕੀਰਾ, ਸਟੇਟ ਐਵਾਰਡੀ,
vinodfaqira8@gmial.com
ਮੋ.098721 97326

You must be logged in to post a comment Login