ਅੰਮ੍ਰਿਤਸਰ, 7 ਅਪ੍ਰੈਲ : ਅਟਾਰੀ ਬਾਰਡਰ ‘ਤੇ ਭਾਰਤੀ ਤਿਰੰਗੇ ਨੂੰ ਸਰੀਰ ਦੇ ਨਾਲ ਲਪੇਟ ਕੇ ਡਾਂਸ ਕਰਨ ਅਤੇ ਫ਼ੋਟੋ ਖਿਚਵਾ ਕੇ ਅਪਮਾਨ ਕਰਨ ਦੇ ਦੋਸ਼ ਵਿਚ ਥਾਣਾ ਘਰਿੰਡਾ ਪੁਲਿਸ ਨੇ ਅਣਪਛਾਤੀ ਔਰਤਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਐਡਵੋਕੇਟ ਪੀਸੀ ਸ਼ਰਮਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਡੀਜੀ ਬੀਐਸਐਫ, ਡੀਜੀ ਪੰਜਾਬ, ਆਈਜੀ ਬਾਰਡਰ ਰੇਂਜ ਅਤੇ ਡੀਸੀ ਅੰਮ੍ਰਿਤਸਰ ਨੂੰ ਸ਼ਿਕਾਇਤ ਭੇਜ ਕੇ ਮਾਮਲੇ ‘ਤੇ ਕਾਰਵਾਈ ਕਰਨ ਦੇ ਲਈ ਕਿਹਾ ਸੀ ਤਾਕਿ ਇਸ ਤਰ੍ਹਾਂ ਨਾਲ ਕੋਈ ਵੀ ਵਿਅਕਤੀ ਭਾਰਤੀ ਤਿਰੰਗੇ ਦਾ ਅਪਮਾਨ ਨਾ ਕਰੇ। ਸ਼ਿਕਾਇਤ ਦੇ ਆਧਾਰ ਤੇ ਹੋਮ ਅਫੇਅਰ ਮੰਤਰਾਲੇ ਨੇ ਹੁਕਮ ਜਾਰੀ ਕਰਦੇ ਹੋਏ ਪੁਲਿਸ ਨੂੰ ਕੇਸ ਦਰਜ ਕਰਨ ਦੇ ਲਈ ਕਿਹਾ। ਇਸ ਤੋਂ ਬਾਅਦ ਥਾਣੇ ਵਿਚ ਐਫਆਈਆਰ ਦਰਜ ਕੀਤੀ ਗਈ। ਫਿਲਹਾਲ ਇਨ੍ਹਾਂ ਔਰਤਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਹੈ।
17 ਸਤੰਬਰ 2014 ਨੂੰ ਕੁਝ ਔਰਤਾਂ ਨੇ ਰਿਟ੍ਰੀਟ ਸੈਰੇਮਨੀ ਤੋਂ ਬਾਅਦ ਜ਼ੀਰੋ ਲਾਈਨ ‘ਤੇ ਜਾ ਕੇ ਅਪਣੇ ਪੂਰੇ ਸਰੀਰ ਦੇ ਨਾਲ ਤਿਰੰਗੇ ਝੰਡੇ ਨੂੰ ਲਪੇਟ ਲਿਆ। ਇਸ ਤੋਂ ਬਾਅਦ ਮੋਬਾਇਲ ‘ਤੇ ਫ਼ੋਅੋ ਕਲਿਕ ਕਰਨੀ ਸ਼ੁਰੂ ਕਰ ਦਿੱਤੀ। ਜੋ ਵੱਟਸਐਪ ਅਤੇ ਫੇਸਬੁੱਕ ‘ਤੇ ਵਾਇਰਲ ਹੋ ਗਈ। ਇਸੇ ਦੇ ਅਧਾਰ ‘ਤੇ ਪੀਸੀ ਸ਼ਰਮਾ ਨੇ ਸ਼ਿਕਾਇਤ ਦਰਜ ਕਰਕੇ ਐਕਟ 1971 ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਸ਼ਰਮਾ ਨੇ ਕਿਹਾ ਕਿ ਹਰ ਹਿੰਦੁਸਤਾਨੀ ਦਾ ਧਰਮ ਬਣਦਾ ਹੈ ਕਿ ਉਹ ਅਪਣੇ ਦੇਸ਼ ਦੇ ਤਿਰੰਗੇ ਦਾ ਸਨਮਾਨ ਕਰੇ। ਨਾ ਕਿ ਸਰੀਰ ਨਾਲ ਬੰਨ੍ਹ ਕੇ ਡਾਂਸ ਕੀਤਾ ਜਾਵੇ।
You must be logged in to post a comment Login