ਤਿੰਨ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਰਨ ਵਾਲੇ ਅਫਗਾਨ ਸੈਨਿਕ ਨੂੰ ਕਤਰ ਨੇ ਕੀਤਾ ਰਿਹਾਅ

ਤਿੰਨ ਆਸਟ੍ਰੇਲੀਆਈ ਨਾਗਰਿਕਾਂ ਨੂੰ ਮਾਰਨ ਵਾਲੇ ਅਫਗਾਨ ਸੈਨਿਕ ਨੂੰ ਕਤਰ ਨੇ ਕੀਤਾ ਰਿਹਾਅ

ਕੈਨਬਰਾ : ਤਿੰਨ ਆਸਟ੍ਰੇਲੀਆਈ ਸੈਨਿਕਾਂ ਦਾ ਕਤਲ ਕਰਨ ਵਾਲੇ ਅਫ਼ਗਾਨ ਫ਼ੌਜ ਦੇ ਇੱਕ ਭਗੋੜੇ ਨੂੰ ਕਤਰ ਨੇ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਹੈ। ਫਿਲਹਾਲ ਉਸ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਹੈ।ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹੇਕਮਤੁੱਲਾ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸੈਨਿਕ 2012 ਵਿੱਚ ਆਸਟ੍ਰੇਲੀਆਈ ਸੈਨਿਕਾਂ ਨੂੰ ਗੋਲੀ ਮਾਰਨ ਅਤੇ ਦੋ ਹੋਰਨਾਂ ਨੂੰ ਜ਼ਖਮੀ ਕਰਨ ਦੇ ਬਾਅਦ ਭੱਜ ਗਿਆ ਸੀ ਅਤੇ 2013 ਵਿੱਚ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।ਆਸਟ੍ਰੇਲੀਆ ਸਰਕਾਰ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ,”ਸਰਕਾਰ ਦੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਹੇਕਮਤੁੱਲਾਹ ਨੂੰ ਉਸਦੇ ਅਪਰਾਧਾਂ ਦੇ ਲਈ ਢੁਕਵੀਂ ਅਤੇ ਨਿਆਂਪੂਰਨ ਸਜ਼ਾ ਮਿਲੇ ਅਤੇ ਉਸ ਨੂੰ ਛੇਤੀ ਰਿਹਾਈ ਜਾਂ ਮੁਆਫੀ ਨਹੀਂ ਦਿੱਤੀ ਜਾਣੀ ਚਾਹੀਦੀ।”
ਰੱਖਿਆ ਫੋਰਸ ਦੇ ਮੁਖੀ ਜਨਰਲ ਐਂਗਸ ਕੈਂਪਬੈਲ ਨੇ ਸੈਨੇਟ ਦੀ ਇੱਕ ਕਮੇਟੀ ਨੂੰ ਦੱਸਿਆ ਕਿ ਸੈਨਿਕਾਂ ਦੇ ਪਰਿਵਾਰਾਂ ਨੂੰ ਹੇਕਮਤੁੱਲਾ ਦੀ ਰਿਹਾਈ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ।ਰੱਖਿਆ ਵਿਭਾਗ ਦੇ ਅੰਤਰਰਾਸ਼ਟਰੀ ਨੀਤੀ ਮਾਹਰ ਹਿਊਗ ਜੈਫਰੀ ਨੇ ਕਮੇਟੀ ਨੂੰ ਦੱਸਿਆ ਕਿ ਆਸਟ੍ਰੇਲੀਆ ਨੇ ਪਤਾ ਲਗਾਇਆ ਹੈ ਕਿ ਹੇਕਮਤੁੱਲਾ ਨੂੰ “ਬਹੁਤ ਹੀ ਸੰਵੇਦਨਸ਼ੀਲ ਖੁਫੀਆ ਜਾਣਕਾਰੀ ਦੇ ਮਾਧਿਅਮ ਨਾਲ ਕਤਰ ਤੋਂ ਰਿਹਾਅ ਕੀਤਾ ਗਿਆ ਸੀ।” ਜੈਫਰੀ ਨੂੰ ਰਿਹਾਈ ਦੇ ਹਾਲਾਤ ਦਾ ਪਤਾ ਨਹੀਂ ਸੀ।

You must be logged in to post a comment Login