ਤਿੰਨ ਸਾਲ ਤੋਂ ਲਾਪਤਾ ਪਿਤਾ ਦੀ ਫੋਟੋ ਮਹਾਂਰਾਸ਼ਟਰ ਸਰਕਾਰ ਦੇ ਇਕ ਇਸ਼ਤਿਹਾਰ ਵਿਚ ਆਈ

ਤਿੰਨ ਸਾਲ ਤੋਂ ਲਾਪਤਾ ਪਿਤਾ ਦੀ ਫੋਟੋ ਮਹਾਂਰਾਸ਼ਟਰ ਸਰਕਾਰ ਦੇ ਇਕ ਇਸ਼ਤਿਹਾਰ ਵਿਚ ਆਈ

ਪੁਣੇ, 22 ਜੁਲਾਈ- ਮਹਾਂਰਾਸ਼ਟਰ ਸਰਕਾਰ ਵੱਲੋਂ ਸੋਸ਼ਲ ਮੀਡੀਆ ‘ਤੇ ਹਾਲ ਹੀ ਵਿਚ ਸਾਂਝਾ ਕੀਤਾ ਮੁੱਖ ਮੰਤਰੀ ਤੀਰਥ ਯਾਤਰਾ ਦਾ ਇਕ ਪੋਸਟਰ ਦੇਖਣ ਤੋਂ ਬਾਅਦ ਇਥੋਂ ਦੇ ਇਕ ਨੌਜਵਾਨ ਨੇ ਪੁਣੇ ਪੁਲੀਸ ਨੂੰ ਰਿਪੋਰਟ ਦਰਜ ਕਰਵਾਈ ਹੈ। ਸ਼ਿਕਾਰਪੁਰ ਦੇ ਨੌਜਵਾਨ ਭਰਤ ਤਾਂਬੇ ਨੇ ਪੁਲੀਸ ਅਤੇ ਸਰਕਾਰ ਨੂੰ ਇਸ਼ਤਿਹਾਰ ਵਿਚਲੀ ਫੋਟੋ ਦੀ ਤਰਤੀਬ ਨਾਲ ਜਾਂਚ ਕਰਨ ਦੀ ਅਪੀਲ ਕੀਤੀ ਤਾਂ ਜੋ ਉਸਦੇ ਪਿਤਾ ਦੀ ਭਾਲ ਕੀਤੀ ਜਾ ਸਕੇ। ਤਾਂਬੇ ਨੇ ਦੱਸਿਆ ਕਿ ਮੇਰੇ ਇਕ ਦੋਸਤ ਨੇ ਮੈਨੂੰ ਸਰਕਾਰ ਦੇ ਇਕ ਇਸ਼ਤਿਹਾਰ ਦੀ ਫੋਟੋ ਸਾਂਝੀ ਕੀਤੀ ਜਿਸ ਵਿਚ ਤਿੰਨ ਸਾਲ ਪਹਿਲਾਂ ਲਾਪਤਾ ਹੋਏ ਮੇਰੇ ਪਿਤਾ ਦੀ ਤਸਵੀਰ ਸੀ। ਉਸਨੇ ਕਿਹਾ ਕਿ ਅਧਿਕਾਰੀਆਂ ਅਤੇ ਸਰਕਾਰ ਨੂੰ ਮੇਰੇ ਪਿਤਾ ਨੂੰ ਲੱਭਣਾ ਚਾਹੀਦਾ ਹੈ। ਭਰਤ ਤਾਂਬੇ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਫੋਟੋ ਵਾਲਾ ਇਸ਼ਤਿਹਾਰ ਹੁਣ ਉਸ ਖਾਤੇ ਤੋਂ ਹਟਾ ਦਿੱਤਾ ਗਿਆ ਹੈ। ਉਧਰ ਇਸ ਮਾਮਲੇ ਦੇ ਮੀਡੀਆ ਵਿਚ ਆਉਣ ਤੋਂ ਬਾਅਦ ਸਰਕਾਰ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਨੂੰ ਸਰਕਾਰੀ ਲਿੰਕਡ ਖਾਤੇ ਤੇ ਸਾਂਝਾ ਕੀਤਾ ਗਿਆ ਹੈ। ਸ਼ਿਕਰਪੁਰ ਥਾਣਾ ਦੇ ਪੁਲੀਸ ਅਧਿਕਾਰੀ ਦੀਪਰਤਨ ਗਾਇਕਵਾੜ ਨੇ ਕਿਹਾ ਕਿ ਲਾਪਤਾ ਵਿਅਕਤੀ ਦੀ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਦਿਨਆਨੇਸ਼ਵਰ ਤਾਂਬੇ ਦਾ ਪਤਾ ਲਗਾਉਣ ਲਈ ਦੋ ਟੀਮਾਂ ਬਣਾਈਆਂ ਗਈਆਂ ਹਨ।

You must be logged in to post a comment Login