ਤ੍ਰਿਣਮੂਲ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਤ੍ਰਿਣਮੂਲ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ

ਕੋਲਕਾਤਾ, 10 ਮਾਰਚ- ਤ੍ਰਿਣਮੂਲ ਕਾਂਗਰਸ ਨੇ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ ਵਿਚ ਵਿਸ਼ਾਲ ਰੈਲੀ ਕਰਕੇ ਅਗਾਮੀ ਲੋਕ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਬਹਿਰਾਮਪੁਰ ਤੋਂ ਸਾਬਕਾ ਕ੍ਰਿਕਟਰ ਯੂਸੁਫ਼ ਪਠਾਨ, ਡਾਇਮੰਡ ਹਾਰਬਰ ਤੋਂ ਅਭਿਸ਼ੇਕ ਬੈਨਰਜੀ, ਬਸ਼ੀਰਹਾਟ ਤੋਂ ਹਾਜ਼ੀ ਨੁਰੁਲ ਇਸਲਾਮ, ਬਰਧਮਾਨ ਤੋਂ ਕੀਰਤੀ ਆਜ਼ਾਦ, ਦਾਰਜੀਲਿੰਗ ਤੋਂ ਗੋਪਾਲ ਲਾਮਾ, ਕ੍ਰਿਸ਼ਨਾਨਗਰ ਤੋਂਂ ਮਹੂਆ ਮੋਇਤਰਾ, ਬੀਰਭੂਮ ਤੋਂ ਸ਼ਤਾਬਦੀ ਰੇਅ ਤੇ ਆਸਨਸੋਲ ਤੋਂ ਸ਼ਤਰੂਘਣ ਸਿਨਹਾ ਨੂੰ ਉਮੀਦਵਾਰ ਐਲਾਨਿਆ ਹੈ। ਪਾਰਟੀ ਸੁਪਰੀਮੋ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ 42 ਲੋਕ ਸਭਾ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰਦਿਆਂ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱੱਤਾ ਹੈ।

You must be logged in to post a comment Login