ਦਲਜੀਤ ਦੁਸਾਂਝ ਸਮਾਗਮ : ਹੈਲੀਕਾਪਟਰ ਮਿੱਥੇ ਸਥਾਨ ’ਤੇ ਨਾ ਉਤਾਰਨ ਕਾਰਨ ਪਾਇਲਟ ਤੇ ਕੰਪਨੀ ਖ਼ਿਲਾਫ਼ ਕੇਸ ਦਰਜ

ਦਲਜੀਤ ਦੁਸਾਂਝ ਸਮਾਗਮ : ਹੈਲੀਕਾਪਟਰ ਮਿੱਥੇ ਸਥਾਨ ’ਤੇ ਨਾ ਉਤਾਰਨ ਕਾਰਨ ਪਾਇਲਟ ਤੇ ਕੰਪਨੀ ਖ਼ਿਲਾਫ਼ ਕੇਸ ਦਰਜ

ਫਗਵਾੜਾ, 19 ਅਪਰੈਲ- ਇਥੋਂ ਦੀ ਇੱਕ ਨਿੱਜੀ ਯੂਨੀਵਰਸਿਟੀ ’ਚ ਬੀਤੇ ਐਤਵਾਰ ਪੰਜਾਬੀ ਗਾਇਕ ਦਲਜੀਤ ਦੁਸਾਂਝ ਦੇ ਹੋਏ ਸ਼ੋਅ ਮੌਕੇ ਕੰਪਨੀ ਵੱਲੋਂ ਲਈ ਮਨਜ਼ੂਰੀ ਤੋਂ ਇੱਕ ਘੰਟਾ ਦੇਰੀ ਨਾਲ ਸਮਾਗਮ ਸਮਾਪਤ ਕਰਨ ਤੇ ਹੈਲੀਕਾਪਟਰ ਨੂੰ ਮਿੱਥੇ ਪੈਡ ’ਤੇ ਨਾ ਉਤਾਰਨ ਦੇ ਮਾਮਲੇ ’ਚ ਸਤਨਾਮਪੁਰਾ ਪੁਲੀਸ ਨੇ ਪਾਇਲਟ ਤੇ ਸਾਰੇਗਾਮਾ ਕੰਪਨੀ ਖਿਲਾਫ਼ ਧਾਰਾ 336, 188 ਤਹਿਤ ਕੇਸ ਦਰਜ ਕਰ ਲਿਆ ਹੈ। ਐੱਸਐੱਚਓ ਸਤਨਾਮਪੁਰਾ ਹਰਜੀਤ ਸਿੰਘ ਨੇ ਦੱਸਿਆ ਕਿ 17 ਅਪਰੈਲ ਨੂੰ ਸਾਰੇਗਾਮਾ ਕੰਪਨੀ ਵਲੋਂ ਇਥੇ ਚਹੇੜੂ ਲਾਗੇਂ ਨਿੱਜੀ ਯੂਨੀਵਰਸਿਟੀ ਵਿਖੇ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਪ੍ਰੋਗਰਾਮ ਕਰਵਾਇਆ ਗਿਆ ਸੀ, ਜੋ ਸਾਰੇਗਾਮਾ ਕੰਪਨੀ ਵਲੋਂ ਪ੍ਰੋਗਰਾਮ ਵਾਸਤੇ ਲਈ ਮਨਜ਼ੂਰੀ ਮੁਤਾਬਿਕ ਮਿੱਥੇ ਸਮੇਂ ਤੋਂ ਇੱਕ ਘੰਟਾ ਵੱਧ ਚਲਾਇਆ ਗਿਆ ਤੇ ਜਿਸ ਹੈਲੀਕਾਪਟਰ ’ਚ ਦਿਲਜੀਤ ਦੁਸਾਂਝ ਨੇ ਆਉਣਾ ਸੀ ਉਸ ਦੇ ਪਾਇਲਟ ਨੇ ਮਨਜ਼ੂਰੀ ਅਧੀਨ ਬਣੇ ਹੋਏ ਹੈਲੀਪੈਡ ਤੋਂ ਹੈਲੀਕਾਪਟਰ ਨਾ ਉਤਾਰ ਕੇ ਆਪਣੀ ਮਨਮਰਜ਼ੀ ਨਾਲ ਕਿਸੇ ਹੋਰ ਜਗ੍ਹਾ ’ਤੇ ਉਤਾਰਿਆ ਗਿਆ।

You must be logged in to post a comment Login