ਦਿਲਜੀਤ ਦੋਸਾਂਝ ‘ਅਮਰ ਸਿੰਘ ਚਮਕੀਲਾ’ ਲਈ ਸਰਵੋਤਮ ਅਦਾਕਾਰ ਵਜੋਂ ਨਾਮਜ਼ਦ

ਦਿਲਜੀਤ ਦੋਸਾਂਝ ‘ਅਮਰ ਸਿੰਘ ਚਮਕੀਲਾ’ ਲਈ ਸਰਵੋਤਮ ਅਦਾਕਾਰ ਵਜੋਂ ਨਾਮਜ਼ਦ

ਨਵੀਂ ਦਿੱਲੀ, 26 ਸਤੰਬਰ :ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨੂੰ ਫਿਲਮਸਾਜ਼ ਇਮਤਿਆਜ਼ ਅਲੀ ਦੀ ਬਹੁ-ਚਰਚਿਤ ਬਾਇਓਪਿਕ ‘ਅਮਰ ਸਿੰਘ ਚਮਕੀਲਾ’ ਵਿੱਚ ਨਿਭਾਈ ਮੁੱਖ ਭੂਮਿਕਾ ਲਈ ਕੌਮਾਂਤਰੀ ਐਮੀ ਐਵਾਰਡ 2025 ਵਿੱਚ ਸਰਵੋਤਮ ਅਦਾਕਾਰ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ।ਅਲੀ ਵੱਲੋਂ ਨਿਰਦੇਸ਼ਤ ਇਸ ਫਿਲਮ ਨੂੰ ਟੀਵੀ ਫਿਲਮ/ਮਿੰਨੀ-ਸੀਰੀਜ਼ ਸ਼੍ਰੇਣੀ ਵਿੱਚ ਵੀ ਨਾਮਜ਼ਦਗੀ ਪ੍ਰਾਪਤ ਹੋਈ ਹੈ। ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਨੇ ਨਿਊਯਾਰਕ ਵਿੱਚ ਨਾਮਜ਼ਦਗੀਆਂ ਦਾ ਐਲਾਨ ਕੀਤਾ, ਜਿਸ ਵਿੱਚ ਇਹ ਫਿਲਮ ਇਕਲੌਤੀ ਭਾਰਤੀ ਐਂਟਰੀ ਵਜੋਂ ਉਭਰੀ।ਵਿੰਡੋ ਸੀਟ ਫਿਲਮਜ਼ ਵੱਲੋਂ ਨਿਰਮਿਤ, ਨੈੱਟਫਲਿਕਸ ਫਿਲਮ ਵਿੱਚ ਦੋਸਾਂਝ ਇੱਕ ਪੰਜਾਬੀ ਗਾਇਕ ਦੀ ਮੁੱਖ ਭੂਮਿਕਾ ਵਿੱਚ ਸੀ ਜਿਸ ਦੀ 1988 ਵਿੱਚ ਆਪਣੀ ਗਾਇਕਾ ਪਤਨੀ ਅਮਰਜੋਤ ਕੌਰ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਫ਼ਿਲਮ ਵਿਚ ਅਮਰਜੋਤ ਦਾ ਕਿਰਦਾਰ ਪਰੀਨਿਤੀ ਚੋਪੜਾ ਨੇ ਕੀਤਾ ਹੈ।ਦਿਲਜੀਤ ਦੋਸਾਂਝ ਸਰਬੋਤਮ ਅਦਾਕਾਰ ਸ਼੍ਰੇਣੀ ਵਿੱਚ ਡੇਵਿਡ ਮਿਸ਼ੇਲ (Ludwig) (ਯੂਕੇ), ਓਰੀਓਲ ਪਲਾ (Yo, adicto) (ਸਪੇਨ), ਅਤੇ ਡਿਏਗੋ ਵਾਸਕੇਜ਼ (One Hundred Years of Solitude) (ਕੋਲੰਬੀਆ) ਨਾਲ ਮੁਕਾਬਲਾ ਕਰਨਗੇ। ਇਹ ਫਿਲਮ ਟੀਵੀ ਫਿਲਮ/ਮਿੰਨੀ-ਸੀਰੀਜ਼ ਐਵਾਰਡ ਲਈ “Herrhausen: The Banker and the Bomb” (Germany), “Lost Boys & Fairies” (United Kingdom) and “Vencer o Morir” (Chile) ਨੂੰ ਟੱਕਰ ਦੇਵੇਗੀ।ਜੇਤੂਆਂ ਦਾ ਐਲਾਨ 24 ਨਵੰਬਰ ਨੂੰ ਨਿਊਯਾਰਕ ਸਿਟੀ ਵਿੱਚ ਹੋਣ ਵਾਲੇ 53ਵੇਂ ਅੰਤਰਰਾਸ਼ਟਰੀ ਐਮੀ ਐਵਾਰਡ ਗਾਲਾ ਵਿੱਚ ਕੀਤਾ ਜਾਵੇਗਾ। ਇੰਟਰਨੈਸ਼ਨਲ ਅਕੈਡਮੀ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ ਨਾਮਜ਼ਦਗੀਆਂ ਵਿੱਚ 16 ਸ਼੍ਰੇਣੀਆਂ ’ਚ 64 ਨਾਮਜ਼ਦ ਵਿਅਕਤੀ ਸ਼ਾਮਲ ਹਨ, ਜੋ ਕਿ ਰਿਕਾਰਡ 26 ਦੇਸ਼ਾਂ ਨਾਲ ਸਬੰਧਤ ਹਨ।

You must be logged in to post a comment Login