ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

ਦਿੱਲੀ ਆ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ

ਬੈਂਕਾਕ, 13 ਜੂਨ : ਥਾਈਲੈਂਡ ਦੇ ਫੁਕੇਟ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਨੂੰ ਅੱਜ ਬੰਬ ਦੀ ਧਮਕੀ ਮਿਲਣ ਮਗਰੋਂ ਟਾਪੂ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ ਹੈ। ਥਾਈਲੈਂਡ ਏਅਰਪੋਰਟਸ ਦੇ ਅਧਿਕਾਰੀ ਨੇ ਕਿਹਾ ਕਿ ਜਹਾਜ਼ ਦੇ ਲੈਂਡ ਕਰਨ ਮਗਰੋਂ ਸੁਰੱਖਿਆ ਪ੍ਰੋਟੋਕਾਲ ਮੁਤਾਬਕ ਯਾਤਰੀਆਂ ਨੂੰ ਫਲਾਈਟ ਏਆਈ 379 ਵਿਚੋਂ ਬਾਹਰ ਕੱਢਿਆ ਗਿਆ।ਫਲਾਈਟ ਵਿਚ 156 ਯਾਤਰੀ ਸਵਾਰ ਸਨ ਤੇ ਬੰਬ ਦੀ ਧਮਕੀ ਉਦੋਂ ਮਿਲੀ ਜਦੋਂ ਜਹਾਜ਼ ਹਵਾ ਵਿਚ ਸੀ। ਫਲਾਈਟ ਟਰੈਕਰ Flightradar24 ਮੁਤਾਬਕ ਜਹਾਜ਼ ਨੇ ਫੁਕੇਟ ਹਵਾਈ ਅੱਡੇ ਤੋਂ ਸਵੇਰੇ 9:30 ਵਜੇ ਦੇ ਕਰੀਬ ਉਡਾਣ ਭਰੀ, ਪਰ ਇਹ ਅੰਡੇਮਾਨ ਸਾਗਰ ਉੱਤੇ ਇਕ ਵੱਡਾ ਚੱਕਰ ਲਾਉਣ ਮਗਰੋਂ ਥਾਈ ਟਾਪੂ ’ਤੇ ਮੁੜ ਆਇਆ। ਹਵਾਈ ਅੱਡਾ ਪ੍ਰਸ਼ਾਸਨ ਨੇ ਬੰਬ ਦੀ ਧਮਕੀ ਬਾਰੇ ਬਹੁਤੇ ਵੇਰਵੇ ਨਹੀਂ ਦਿੱਤੇ ਹਨ।

You must be logged in to post a comment Login