ਦਿੱਲੀ ’ਚ ਕਲਾਊਡ-ਸੀਡਿੰਗ ਟਰਾਇਲ ਦੇ ਬਾਵਜੂਦ ਮੀਂਹ ਨਹੀਂ ਪਿਆ ਪਰ ਅਹਿਮ ਜਾਣਕਾਰੀ ਮਿਲੀ: ਅਗਰਵਾਲ

ਦਿੱਲੀ ’ਚ ਕਲਾਊਡ-ਸੀਡਿੰਗ ਟਰਾਇਲ ਦੇ ਬਾਵਜੂਦ ਮੀਂਹ ਨਹੀਂ ਪਿਆ ਪਰ ਅਹਿਮ ਜਾਣਕਾਰੀ ਮਿਲੀ: ਅਗਰਵਾਲ

ਦਿੱਲੀ ਦੇ ਕੁਝ ਹਿੱਸਿਆਂ ਵਿੱਚ ਕਲਾਊਡ-ਸੀਡਿੰਗ ਟਰਾਇਲ (ਮਸਨੂਈ ਬਾਰਿਸ਼ ਕਰਾਉਣ) ਕੀਤਾ ਗਿਆ। ਪਰੰਤੂ ਮੀਂਹ ਨਹੀਂ ਪਿਆ, ਜਿਸਨੂੰ ਕਾਨਪੁਰ ਆਈਆਈਟੀ ਡਾਇਰੈਕਟਰ ਨੇ ਲਾਭਦਾਇਕ ਦੱਸਿਆ।

IIT ਕਾਨਪੁਰ ਨੇ ਡਾਇਰੈਕਟਰ ਮਨਿੰਦਰਾ ਅਗਰਵਾਲ ਨੇ ਕਿਹਾ ਕਿ ਭਾਵੇਂ ਦਿੱਲੀ ਵਿੱਚ ਕਲਾਉਡ ਸੀਡਿੰਗ ਟਰਾਇਲ ਨਾਲ ਮੀਂਹ ਨਹੀਂ ਪਿਆ ਪਰ ਇਸ ਨੇ ਲਾਭਦਾਇਕ ਜਾਣਕਾਰੀ ਪ੍ਰਦਾਨ ਕੀਤੀ ਅਤੇ ਇਸ ਪ੍ਰਕਿਰਿਆ ਦੀ ਲਾਗਤ ਸ਼ਹਿਰ ਵਿੱਚ ਪ੍ਰਦੂਸ਼ਣ ਕੰਟਰੋਲ ਉਪਾਵਾਂ ’ਤੇ ਖਰਚ ਕੀਤੇ ਗਏ ਪੈਸੇ ਦੇ ਮੁਕਾਬਲੇ ਬਹੁਤ ਜ਼ਿਆਦਾ ਨਹੀਂ ਹੈ।ਦਿੱਲੀ ਸਰਕਾਰ ਨੇ ਆਈਆਈਟੀ-ਕਾਨਪੁਰ ਦੇ ਸਹਿਯੋਗ ਨਾਲ ਬੁਰਾੜੀ, ਉੱਤਰੀ ਕਰੋਲ ਬਾਗ ਅਤੇ ਮਯੂਰ ਵਿਹਾਰ ਵਿੱਚ ਦੋ ਕਲਾਉਡ-ਸੀਡਿੰਗ ਟਰਾਇਲ ਕੀਤੇ, ਪਰ ਕੋਈ ਮੀਂਹ ਨਹੀਂ ਪਿਆ। ਟਰਾਇਲਾਂ ਤੋਂ ਬਾਅਦ ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ ਘੱਟੋ-ਘੱਟ ਮੀਂਹ ਦਰਜ ਦਰਜ ਕੀਤਾ ਗਿਆ।

You must be logged in to post a comment Login