ਦਿੱਲੀ 'ਚ ਕੁੜੀ ਨਾਲ ਟੈਕਸੀ 'ਚ ਬਲਾਤਕਾਰ ਦੀ ਕੋਸ਼ਿਸ਼

ਨਵੀਂ ਦਿੱਲੀ, 10 ਅਪ੍ਰੈਲ : ਰਾਜਧਾਨੀ ਦਿੱਲੀ ‘ਚ ਆਏ ਦਿਨ ਔਰਤਾਂ ਨਾਲ ਛੇੜਛਾੜ ਅਤੇ ਬਲਾਤਕਾਰ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਕੇਸ ਹੋਰ ਸਾਹਮਣੇ ਆਇਆ ਹੈ ਜਿਥੇ ਇਕ ਟੈਕਸੀ ‘ਚ ਔਰਤ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਦਵਾਰਕਾ ਮੋਡ ਮੈਟਰੋ ਸਟੇਸ਼ਨ ਨੇੜੇ ਟੈਕਸੀ ‘ਚ ਬੈਠੀ ਔਤਰ ਨਾਲ ਡਰਾਈਵਰ ਨੇ ਛੇੜਛਾੜ ਕੀਤੀ। ਔਰਤ ਦਾ ਰੌਲਾ ਸੁਣ ਕੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੁਲਜ਼ਮ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਘਟਨਾ ਕੱਲ ਰਾਤ ਸਾਢੇ ਦੱਸ ਵਜੇ ਦੀ ਹੈ। ਔਰਤ ਨੇ ਦਵਾਰਕਾ ਮੋੜ ਮੈਟਰੋ ਸਟੇਸ਼ਨ ਤੋਂ ਮਧੁ ਵਿਹਾਰ ਜਾਣ ਲਈ ਟੈਕਸੀ ਲਈ ਸੀ। ਟੈਕਸੀ ਡਰਾਈਵਰ ਨੇ ਦਵਾਰਕਾ ਮੋਡ ਤੋਂ ਕੁੱਝ ਹੀ ਦੂਰੀ ‘ਤੇ ਅੱਗੇ ਜਾਣ ਮਗਰੋਂ ਸੀਐਨਜੀ ਭਰਵਾਉਣ ਦਾ ਬਹਾਨਾ ਲਾ ਕੇ ਕਾਰ ਸਾਈਡ ‘ਤੇ ਲਾ ਲਈ। ਇਸ ਮਗਰੋਂ ਡਰਾਈਵਰ ਨੇ ਔਰਤ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਔਰਤ ਨੇ ਇਸ ਦਾ ਵਿਰੋਧ ਕੀਤਾ ਤੇ ਮਦਦ ਲਈ ਰੌਲਾ ਪਾਇਆ। ਔਰਤ ਦੀ ਆਵਾਜ਼ਾ ਸੁਣ ਕੇ ਲੋਕਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਮੁਲਜ਼ਮ ਟੈਕਸੀ ਡਰਾਈਵਰ ਰਮੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਡਰਾਈਵਰ ਰਮੇਸ਼ ਨਜ਼ਫਗੜ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਦਿੱਲੀ ‘ਚ ਕੁੱਝ ਸਮਾਂ ਪਹਿਲਾਂ ਹੀ ਇਕ Le fonctionnement de Cialis Générique chez l’homme ਕੁੜੀ ਨਾਲ ਟੈਕਸੀ ਡਰਾਈਵਰ ਨੇ ਬਲਾਤਕਾਰ ਕੀਤਾ ਸੀ। ਇਹ ਔਰਤ ਉਬਰ ਕੰਪਨੀ ਦੀ ਕੈਬ ‘ਚ ਸਵਾਰ ਹੋ ਕੇ ਇੰਦਰਲੋਕ ਸਥਿਤ ਆਪਣੇ ਘਰ ਪਰਤ ਰਹੀ ਸੀ ਕਿ ਰਾਹ ‘ਚ ਉਸ ਨੂੰ ਨੀਂਦ ਆ ਗਈ। ਡਰਾਈਵਰ ਨੇ ਇਸ ਦਾ ਫਾਇਦ ਚੁੱਕ ਕੇ ਗੱਡੀ ਸੁੰਨਸਾਨ ਰਾਹ ਪਾ ਲਈ ਤੇ ਇਕ ਥਾਂ ਗੱਡੀ ਖੜੀ ਕਰ ਕੇ ਉਸ ਨਾਲ ਬਲਾਤਕਾਰ ਕੀਤਾ।

You must be logged in to post a comment Login