ਨਵੀਂ ਦਿੱਲੀ – ਦਿੱਲੀ ਦੇ ਤਿਆਗਰਾਜ ਸਟੇਡੀਅਮ ‘ਚ 22 ਦਸੰਬਰ ਤੋਂ 25 ਦਸੰਬਰ ਵਿਚਕਾਰ ਸਿੱਖ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਦਾ ਮਕਸਦ ਸਿੱਖ ਬੱਚਿਆਂ ਨੂੰ ਸਪੋਰਟਸ ਟੈਲੇਂਟ ਨੂੰ ਨਿਖਾਰਣ ਦੇ ਨਾਲ ਉਨ੍ਹਾਂ ਨੂੰ ਮੋਟਾਪੇ ਅਤੇ ਨਸ਼ੇ ਦੀ ਕੇਦ ਤੋਂ ਬਚਾਉਣਾ ਹੈ ਇਨ੍ਹਾਂ ਖੇਡਾਂ ਨੂੰ ਸਭ ਤੋਂ ਪਹਿਲਾਂ ਆਸਟ੍ਰੇਲੀਆ ‘ਚ ਅਯੋਜਿਤ ਕੀਤਾ ਗਿਆ ਸੀ ਅਤੇ ਹੁਣ ਇਹ ਭਾਰਤ ‘ਚ ਆਯੋਜਿਤ ਕੀਤਾ ਜਾ ਰਹੈ। ਇਨ੍ਹਾਂ ਖੇਡਾਂ ਦਾ ਆਯੋਜਨ ਸਿੱਖ ਸੰਸਥਾ ਜਪ-ਜਾਪ ਸੇਵਾ ਟਰੱਸਟ , ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਅਕੈਡਮੀ ਦਿੱਲੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।ਇਨ੍ਹਾਂ ਖੇਡਾਂ ‘ਚ ਕਰੀਬ ਤਿੰਨ ਹਜ਼ਾਰ ਸਿੱਖ ਖਿਡਾਰੀ ਹਿੱਸਾ ਲੈਣਗੇ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ, ‘ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸਿੱਖ ਮਾਰਸ਼ਲ ਆਰਟ ਗਤਕਾ, ਭੰਗੜਾ, ਗਿੱਧਾ, ਸਮੇਤ ਸਿੱਖ ਸੰਸਕ੍ਰਿਤਕ ਵਿਰਾਸਤਾਂ ਦੇ ਪ੍ਰਦਰਸ਼ਨ ਨਾਲ ਹੀ ਕੀਤੀ ਜਾਵੇਗੀ। ਇਨ੍ਹਾਂ ਖੇਡਾਂ ਦੇ ਆਯੋਜਨ ਨੂੰ ਲੈ ਕੇ ਜਾਗਰੂਕਤਾ ਵਧਾਉਣ ਲਈ 7 ਅਕਤੂਬਰ ਨੂੰ ਇੰਡੀਆ ਗੇਟ ਤੋਂ ਗੁਰੂਦੁਆਰਾ ਰਕਾਬਗੰਜ ਵਿਚਕਾਰ ਆਯੋਜਿਤ ਮੈਰਾਥਨ ਦੌੜ ‘ਚ ਲਗਭਗ 1,200 ਸਿੱਖ ਬੱਚਿਆਂ ਨੇ ਹਿੱਸਾ ਲਿਆ ਸੀ, 22 ਦਸੰਬਰ ਤੋਂ ਸ਼ੁਰੂ ਹੋਣ ਵਾਲੀਆਂ ਇਨ੍ਹਾਂ ਖੇਡਾਂ ‘ਚ ਗਤਕਾ, ਕਬੱਡੀ, ਰਸਾ-ਕੱਸੀ, ਬਾਜੂ ਮਰੋਡਨਾ ਵਰਗੇ ਪਰੰਪਾਗਤ ਸਿੱਖ ਖੇਡਾਂ ਦੇ ਇਲਾਵਾ ਆਧੁਨਿਕ , ਜਿਮਨਾਸਟਕ, ਐਥਲੇਟਿਕਸ. ਅਤੇ ਬਾਸਕਟਬਾਲ ਵਰਗੀਆਂ 14 ਸਪੋਰਟਸ ਕੰਪਟੀਸ਼ਨ ‘ਚ 39 ਸਿੱਖ ਅਜੂਕੈਸ਼ਨ ਇੰਸਟੀਚਿਊਟ ਨਾਲ ਕੁਲ 100 ਐਜੂਕੇਸ਼ਨਲ ਇੰਸਟੀਚਿਊਟ ਦੇ ਲਗਭਗ 3 ਹਜ਼ਾਰ ਸਿੱਖ ਖਿਡਾਰੀ ਹਿੱਸਾ ਲੈਣਗੇ।

You must be logged in to post a comment Login