ਦਿੱਲੀ ’ਚ ਹਵਾ ਦੇ ਜ਼ਹਿਰ ਨੂੰ ਦੂਰ ਕਰਨ ਲਈ ਪੁਆਇਆਂ ਜਾ ਸਕਦੇ ਨਕਲੀ ਮੀਂਹ

ਦਿੱਲੀ ’ਚ ਹਵਾ ਦੇ ਜ਼ਹਿਰ ਨੂੰ ਦੂਰ ਕਰਨ ਲਈ ਪੁਆਇਆਂ ਜਾ ਸਕਦੇ ਨਕਲੀ ਮੀਂਹ

ਨਵੀਂ ਦਿੱਲੀ-ਦਿੱਲੀ ’ਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਧਿਆਨ ’ਚ ਰਖਦਿਆਂ ਅਧਿਕਾਰੀ ਇਸ ਹਫਤੇ ਨਕਲੀ ਮੀਂਹ ਪੁਆਉਣ ਦੀ ਕੋਸ਼ਿਸ਼ ਕਰ ਸਕਦੇ ਹਨ ਤਾਂ ਜੋ ਹਵਾ ’ਚੋਂ ਜ਼ਹਿਰੀਲੇ ਕਣ ਦੂਰ ਕੀਤੇ ਜਾ ਸਕਣ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਮੌਸਮ ਦੀ ਹਾਲਤ ਦੇ ਸਥਿਰ ਹੋਣ ’ਤੇ ਨਕਲੀ ਮੀਂਹ ਪੁਆਉਣ ਲਈ ‘ਕਲਾਊਡ ਸੀਡਿੰਗ’ ਕੀਤੀ ਜਾਏਗੀ। ਜੇ ਮੌਸਮ ਦੀ ਹਾਲਤ ਢੁਕਵੀਂ ਨਾ ਹੋਈ ਤਾਂ ਨਕਲੀ ਮੀਂਹ ਪੁਆਉਣ ਦਾ ਕੰਮ ਅਗਲੇ ਹਫਤੇ ਕੀਤਾ ਜਾਵੇਗਾ। ਨਕਲੀ ਮੀਂਹ ਪੁਆਉਣ ਲਈ ਮੌਸਮ ਦੀ ਹਾਲਤ ਢੁਕਵੀਂ ਬਣਾਉਣ ਲਈ ਵਿਗਿਆਨੀ ਹਾਲਾਤ ’ਤੇ ਨਜ਼ਰ ਰੱਖ ਰਹੇ ਹਨ। 2016 ’ਚ ਵੀ ਦਿੱਲੀ ਵਿਚ ਸਰਕਾਰ ਨੇ ਨਕਲੀ ਮੀਂਹ ਪੁਆਉਣ ਲਈ ਕਲਾਊਡ ਸੀਡਿੰਗ ਦੀ ਸੰਭਾਵਨਾ ਲੱਭਣ ਦੀ ਕੋਸ਼ਿਸ਼ ਕੀਤੀ ਸੀ ਪਰ ਯੋਜਨਾ ਨੂੰ ਅਮਲੀਜਾਮਾ ਨਹੀਂ ਪਹਿਨਾਇਆਂ ਜਾ ਸਕਿਆ ਸੀ।

ਕਿਵੇਂ ਪੈਂਦਾ ਹੈ ਨਕਲੀ ਮੀਂਹ- ਨਕਲੀ ਮੀਂਹ ਪੁਆਉਣ ਲਈ ਸਿਲਵਰ ਆਇਓਡਾਈਡ ਹਵਾਈ ਜਹਾਜ਼ ਜਾਂ ਰਾਕੇਟ ਰਾਹੀਂ ਬੱਦਲਾਂ ’ਚ ਮਿਲਾ ਦਿੱਤਾ ਜਾਂਦਾ ਹੈ। ਸਿਲਵਰ ਆਇਓਡਾਈਡ ਕ੍ਰਿਸਟਲ ਨੈਚੁਰਲ ਬਰਫ ਵਰਗਾ ਹੁੰਦਾ ਹੈ, ਜਿਸ ਰਾਹੀਂ ਬੱਦਲਾਂ ਦਾ ਪਾਣੀ ਭਾਰੀ ਹੋ ਕੇ ਵਰਨ ਲੱਗ ਪੈਂਦਾ ਹੈ। ਇਸ ਨੂੰ ਹੀ ਅੰਗਰੇਜ਼ੀ ’ਚ ਕਲਾਊਡ ਸੀਡਿੰਗ ਕਹਿੰਦੇ ਹਨ। ਪਿਛਲੇ 50 ਸਾਲਾਂ ’ਚ ਦੁਨੀਆ ਦੇ ਕਈ ਦੇਸ਼ਾਂ ਵੱਲੋਂ ਇਸ ਪ੍ਰਣਾਲੀ ਦੀ ਵਰਤੋਂ ਕਰ ਕੇ ਨਕਲੀ ਮੀਂਹ ਪੁਆਇਆਂ ਜਾਂਦਾ ਹੈ। 1960 ਅਤੇ 1970 ਦੇ ਦਹਾਕੇ ਵਿਚ ਅਮਰੀਕਾ ’ਚ ਨਕਲੀ ਮੀਂਹ ਪੁਆਉਣ ਦਾ ਕੰਮ ਵੱਡੀ ਪੱਧਰ ’ਤੇ ਸ਼ੁਰੂ ਹੋਇਆ ਸੀ

You must be logged in to post a comment Login