ਨਵੀਂ ਦਿੱਲੀ, 20 ਫਰਵਰੀ- ਚੋਣ ਅਧਿਕਾਰ ਸੰਸਥਾ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (Association for Democratic Reforms – ADR) ਮੁਤਾਬਕ ਦਿੱਲੀ ਵਿੱਚ ਵੀਰਵਾਰ ਨੂੰ ਮੁੱਖ ਮੰਤਰੀ ਰੇਖਾ ਗੁਪਤਾ ਸਣੇ ਸਹੁੰ ਚੁੱਕਣ ਵਾਲੇ ਸੱਤ ਨਵੇਂ ਮੰਤਰੀਆਂ ਵਿੱਚੋਂ ਮੁੱਖ ਮੰਤਰੀ ਸਮੇਤ ਪੰਜ ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਚੱਲਦੇ ਹੋਣ ਦਾ ਹਲਫ਼ਨਾਮਾ ਦਿੱਤਾ ਹੈ। ਸੰਸਥਾ ਦੇ ਇਹ ਸਿੱਟੇ ਇਨ੍ਹਾਂ ਮੰਤਰੀਆਂ ਵਲੋਂ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਲਈ ਜਮ੍ਹਾਂ ਕੀਤੇ ਗਏ ਹਲਫਨਾਮਿਆਂ ‘ਤੇ ਅਧਾਰਤ ਹਨ।
ADR ਦੇ ਵਿਸ਼ਲੇਸ਼ਣ ਅਨੁਸਾਰ ਸੱਤ ਮੰਤਰੀਆਂ ਵਿੱਚੋਂ ਪੰਜ (71 ਫ਼ੀਸਦੀ) ਨੇ ਆਪਣੇ ਵਿਰੁੱਧ ਅਪਰਾਧਿਕ ਮਾਮਲਿਆਂ ਦਾ ਐਲਾਨ ਕੀਤਾ ਹੈ, ਜਦੋਂ ਕਿ ਦੋ ਮੰਤਰੀ (29 ਫ਼ੀਸਦੀ) ਅਰਬਪਤੀ ਹਨ। ਰਿਪੋਰਟ ਵਿੱਚ ਇਹ ਗੱਲ ਉਜਾਗਰ ਕੀਤੀ ਗਈ ਹੈ ਕਿ ਮੁੱਖ ਮੰਤਰੀ ਰੇਖਾ ਗੁਪਤਾ ਸਮੇਤ ਪੰਜ ਮੰਤਰੀਆਂ ਨੇ ਆਪਣੇ ਵਿਰੁੱਧ ਅਪਰਾਧਿਕ ਮੁਕੱਦਮੇ ਚੱਲਦੇ ਹੋਣ ਦਾ ਐਲਾਨ ਕੀਤਾ ਹੈ।
ਇਨ੍ਹਾਂ ਵਿੱਚੋਂ ਇੱਕ ਮੰਤਰੀ ਆਸ਼ੀਸ਼ ਸੂਦ ਸੰਗੀਨ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਵਿੱਤੀ ਮੋਰਚੇ ‘ਤੇ ਦੋ ਮੰਤਰੀ, ਜੋ ਕਿ ਕੈਬਨਿਟ ਦਾ 29 ਫ਼ੀਸਦੀ ਹਨ, ਅਰਬਪਤੀ ਹਨ। ਸਭ ਤੋਂ ਵੱਧ ਘੋਸ਼ਿਤ ਕੁੱਲ ਜਾਇਦਾਦ ਵਾਲੇ ਮੰਤਰੀ ਰਾਜੌਰੀ ਗਾਰਡਨ ਹਲਕੇ ਤੋਂ ਮਨਜਿੰਦਰ ਸਿੰਘ ਸਿਰਸਾ ਹਨ, ਜਿਨ੍ਹਾਂ ਦੀ ਜਾਇਦਾਦ 248.85 ਕਰੋੜ ਰੁਪਏ ਹੈ।
You must be logged in to post a comment Login