ਦਿੱਲੀ ਪੁਲੀਸ ਨੇ ਲਸ਼ਕਰ ਦਾ ਅਤਿਵਾਦੀ ਗ੍ਰਿਫ਼ਤਾਰ ਕੀਤਾ, ਸਾਬਕਾ ਫ਼ੌਜੀ ਹੈ ਮੁਲਜ਼ਮ

ਦਿੱਲੀ ਪੁਲੀਸ ਨੇ ਲਸ਼ਕਰ ਦਾ ਅਤਿਵਾਦੀ ਗ੍ਰਿਫ਼ਤਾਰ ਕੀਤਾ, ਸਾਬਕਾ ਫ਼ੌਜੀ ਹੈ ਮੁਲਜ਼ਮ

ਨਵੀਂ ਦਿੱਲੀ, 6 ਫਰਵਰੀ- ਦਿੱਲੀ ਪੁਲੀਸ ਨੇ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਅਤਿਵਾਦੀ ਜੰਮੂ ਕਸ਼ਮੀਰ ਦੇ ਕੁਪਵਾੜਾ ਸਰਗਰਮ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਨੇ ਕੰਟਰੋਲ ਰੇਖਾ (ਐੱਲਓਸੀ) ਦੇ ਪਾਰ ਤੋਂ ਹਥਿਆਰ ਅਤੇ ਗੋਲਾ ਬਾਰੂਦ ਪ੍ਰਾਪਤ ਕਰਨ ਵਿਚ ਸਰਗਰਮ ਭੂਮਿਕਾ ਨਿਭਾਈ। ਪੁਲੀਸ ਅਨੁਸਾਰ ਮੁਲਜ਼ਮ ਸੇਵਾਮੁਕਤ ਫ਼ੌਜੀ ਹੈ।

You must be logged in to post a comment Login