ਦਿੱਲੀ ਮੁੜ ਬਣੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਤ ਰਾਜਧਾਨੀ, ਬਿਹਾਰ ਦਾ ਬੇਗੂਸਰਾਏ ਸਭ ਤੋਂ ਪ੍ਰਦੂਸ਼ਤ ਮਹਾਨਗਰ

ਦਿੱਲੀ ਮੁੜ ਬਣੀ ਦੁਨੀਆ ਦੀ ਸਭ ਤੋਂ ਪ੍ਰਦੂਸ਼ਤ ਰਾਜਧਾਨੀ, ਬਿਹਾਰ ਦਾ ਬੇਗੂਸਰਾਏ ਸਭ ਤੋਂ ਪ੍ਰਦੂਸ਼ਤ ਮਹਾਨਗਰ

ਨਵੀਂ ਦਿੱਲੀ, 19 ਮਾਰਚ- ਬਿਹਾਰ ਦਾ ਬੇਗੂਸਰਾਏ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਤ ਮਹਾਨਗਰ ਇਲਾਕਾ ਬਣ ਗਿਆ ਹੈ, ਜਦੋਂਕਿ ਦਿੱਲੀ ਨੂੰ ਹਵਾ ਦੀ ਸਭ ਤੋਂ ਖ਼ਰਾਬ ਗੁਣਵੱਤਾ ਵਾਲੇ ਰਾਜਧਾਨੀ ਸ਼ਹਿਰ ਵਜੋਂ ਦਰਜ ਕੀਤਾ ਗਿਆ ਹੈ। ਸਵਿਸ ਸੰਗਠਨ ਆਈਕਿਊਏਅਰ ਵੱਲੋਂ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2023 ਅਨੁਸਾਰ ਭਾਰਤ ਸਭ ਤੋਂ ਖਰਾਬ ਹਵਾ ਵਾਲੇ ਦੇਸ਼ਾਂ ਵਿਚੋਂ ਤੀਜੇ ਸਥਾਨ ’ਤੇ ਹੈ। ਪਹਿਲੇ ਸਥਾਨ ’ਤੇ ਬੰਗਲਾਦੇਸ਼ ਤੇ ਦੂਜੇ ਨੰਬਰ ’ਤੇ ਪਾਕਿਸਤਾਨ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਹਰ ਸਾਲ ਦੁਨੀਆ ਭਰ ਵਿੱਚ ਲਗਪਗ 70 ਲੋਕ ਹਵਾ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। ਹਵਾ ਪ੍ਰਦੂਸ਼ਣ ਦਮਾ, ਕੈਂਸਰ, ਸਟ੍ਰੋਕ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਸਮੇਤ ਕਈ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।

You must be logged in to post a comment Login